ਚੰਡੀਗੜ੍ਹ ਪੁਲਿਸ ਦੇ ਸਾਰੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਕੇਂਦਰੀ ਸੇਵਾ ਨਾਲ ਜੋੜਿਆ ਜਾਵੇਗਾ : ਅਮਿਤ ਸ਼ਾਹ
'9000 ਹਜ਼ਾਰ ਤੋਂ ਵੱਧ ਹਥਿਆਰਬੰਦ ਅੱਤਵਾਦੀਆਂ ਨੇ ਆਤਮ ਸਮਰਪਣ ਕੀਤਾ'
Amit Shah
ਚੰਡੀਗੜ੍ਹ : ਅੱਜ ਤੋਂ ਚੰਡੀਗੜ੍ਹ ਪੁਲਿਸ ਦੇ ਸਾਰੇ ਮੁਲਾਜ਼ਮਾਂ ਦੀਆਂ ਸੇਵਾਵਾਂ ਕੇਂਦਰੀ ਸੇਵਾ ਨਾਲ ਜੋੜ ਦਿੱਤੀਆਂ ਗਈਆਂ ਹਨ, ਕੱਲ੍ਹ ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਜਾਵੇਗਾ। 9000 ਹਜ਼ਾਰ ਤੋਂ ਵੱਧ ਹਥਿਆਰਬੰਦ ਅੱਤਵਾਦੀਆਂ ਨੇ ਆਤਮ ਸਮਰਪਣ ਕੀਤਾ ਹੈ।
ਸ਼ਾਹ ਨੇ ਕਿਹਾ ਕਿ ਆਉਣ ਵਾਲੇ ਦੋ-ਤਿੰਨ ਸਾਲਾਂ 'ਚ ਨਸ਼ੀਲੇ ਪਦਾਰਥਾਂ ਖਿਲਾਫ ਸਾਡੀ ਲੜਾਈ ਸਿਖਰਾਂ 'ਤੇ ਪਹੁੰਚ ਜਾਵੇਗੀ, ਸਾਡੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ 'ਚ ਲੈਣ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸਾਨੂੰ ਦੇਸ਼ ਲਈ ਮਰਨ ਦਾ ਮੌਕਾ ਨਹੀਂ ਮਿਲਿਆ, ਪਰ ਦੇਸ਼ ਲਈ ਜਿਉਣ ਦਾ ਮੌਕਾ ਜ਼ਰੂਰ ਮਿਲਿਆ ਹੈ। ਕੇਂਦਰੀ ਸਰਵਿਸ ਨਿਯਮ ਅਨੁਸਾਰ ਮੁਲਾਜ਼ਮ ਹੁਣ 60 ਸਾਲ ਦੀ ਉਮਰ ’ਚ ਸੇਵਾ-ਮੁਕਤ ਹੋਣਗੇ।