ED Raid News: AAP ਆਗੂ ਦੀਪਕ ਸਿੰਗਲਾ ਦੇ ਘਰ ED ਵਲੋਂ ਛਾਪੇਮਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

'ਆਪ' ਗੋਆ ਦੇ ਇੰਚਾਰਜ ਅਤੇ MCD ਦੇ ਸਹਿ-ਇੰਚਾਰਜ ਹਨ ਸਿੰਗਲਾ

ED Raids AAP Leader Deepak Singla's House

ED Raid News: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਆਗੂ ਦੀਪਕ ਸਿੰਗਲਾ ਦੇ ਘਰ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਦੀਪਕ ਸਿੰਗਲਾ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਨ ਸਭਾ ਉਮੀਦਵਾਰ ਹਨ। ਉਹ ਪਾਰਟੀ ਦੀ ਟਿਕਟ 'ਤੇ ਵਿਸ਼ਵਾਸ ਨਗਰ ਸੀਟ ਤੋਂ ਚੋਣ ਲੜ ਚੁੱਕੇ ਹਨ। ਮੁੱਖ ਮੰਤਰੀ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਦੂਜੇ ਆਗੂ ਹਨ, ਜਿਸ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ।

ਦੱਸ ਦੇਈਏ ਕਿ ਦੀਪਕ ਸਿੰਗਲਾ ਆਮ ਆਦਮੀ ਪਾਰਟੀ ਦੇ MCD ਦੇ ਸਹਿ-ਇੰਚਾਰਜ ਹੋਣ ਦੇ ਨਾਲ-ਨਾਲ ਮਹਾਰਾਸ਼ਟਰ ਅਤੇ ਗੋਆ ਦੇ ਪਾਰਟੀ ਇੰਚਾਰਜ ਵੀ ਹਨ। ਦੀਪਕ ਸਿੰਗਲਾ ਦੇ ਮਧੂ ਵਿਹਾਰ ਸਥਿਤ ਘਰ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਹਾਲਾਂਕਿ ਅਜੇ ਤਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਈਡੀ ਨੇ ਕਿਸ ਮਾਮਲੇ ਵਿਚ ਉਨ੍ਹਾਂ ਦੇ ਘਰ ਛਾਪੇਮਾਰੀ ਕੀਤੀ ਹੈ।

(For more Punjabi news apart from ED Raids AAP Leader Deepak Singla's House, stay tuned to Rozana Spokesman)