Uttarakhand Police Encounter: ਕਾਰ ਸੇਵਾ ਵਾਲੇ ਤਰਸੇਮ ਸਿੰਘ ਦੇ ਕਾਤਲ ਦਾ ਉਤਰਾਖੰਡ ਪੁਲਿਸ ਨੇ ਕੀਤਾ ਐਨਕਾਊਂਟਰ
ਸਰਬਜੀਤ ਨੇ ਪੁਲਿਸ ਨੂੰ ਪਿਸਤੌਲ ਦਿਖਾ ਕੇ ਭੱਜਣ ਦੀ ਕੀਤੀ ਕੋਸ਼ਿਸ਼
Uttarakhand Police encounters the killer of Kar Sewa worker Tarsem Singh : ਬੀਤੇ ਸਾਲ 28 ਮਾਰਚ ਨੂੰ ਗੁਰਦੁਆਰਾ ਨਾਨਕ ਮਤਾ ਉੱਤਰਾਖੰਡ ਵਿਖੇ ਕਾਰ ਸੇਵਾ ਵਾਲੇ ਸਾਧੂ ਤਰਸੇਮ ਸਿੰਘ ਨੂੰ ਕੁਝ ਲੋਕਾਂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿਤਾ ਸੀ। ਨਾਨਕ ਮਤਾ ਗੁਰਦੁਆਰਾ ਸਾਹਿਬ ਦੇ ਮੁਖੀ ਬਾਬਾ ਤਰਸੇਮ ਸਿੰਘ ਕਤਲ ਮਾਮਲੇ ਵਿੱਚ ਲੋੜੀਂਦਾ ਮੁੱਖ ਦੋਸ਼ੀ ਸਰਬਜੀਤ ਸਿੰਘ ਮੀਆਂਵਿੰਡ ਦਾ ਉਤਰਾਖੰਡ ਪੁਲਿਸ ਨੇ ਐਨਕਾਊਂਟਰ ਕੀਤਾ ।
ਦਰਅਸਲ ਪੁਲਿਸ ਨੇ ਉਸ ਨੂੰ ਤਰਨ ਤਾਰਨ ਦੇ ਪਿੰਡ ਨਰੰਗਾਬਾਦ ਤੋਂ ਗ੍ਰਿਫ਼ਤਾਰ ਕੀਤਾ ਸੀ ਜਦੋਂ ਉਸ ਨੂੰ ਉਤਰਾਖੰਡ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿਚ ਪੁਲਿਸ ਦੀ ਗੱਡੀ ਹਾਦਸਾਗ੍ਰਸਤ ਹੋ ਕੇ ਪਲਟ ਗਈ। ਇਸ ਦੌਰਾਨ ਮੌਕੇ ਦਾ ਫ਼ਾਇਦਾ ਚੁੱਕਦਿਆਂ ਸਰਬਜੀਤ ਸਿੰਘ ਨੇ ਪੁਲਿਸ ਮੁਲਾਜ਼ਮ ਦੀ ਪਿਸਤੌਲ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਦੀ ਜਵਾਬੀ ਕਾਰਵਾਈ ਵਿਚ ਸਰਬਜੀਤ ਸਿੰਘ ਦੀਆਂ ਦੋਵਾਂ ਲੱਤਾਂ ਵਿਚ ਗੋਲੀਆਂ ਲੱਗੀਆਂ। ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ
ਪੁਲਿਸ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਰਬਜੀਤ ਸਿੰਘ ਕਾਫ਼ੀ ਦਿਨਾਂ ਤੋਂ ਠਿਕਾਣੇ ਬਦਲ ਬਦਲ ਕੇ ਰਹਿ ਰਿਹਾ ਸੀ।
ਪਰਿਵਾਰ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕੇ ਜਦੋਂ ਪੁਲਿਸ ਨੇ ਸਰਬਜੀਤ ਸਿੰਘ ਨੂੰ ਘੇਰਾ ਪਾਇਆ ਤਾਂ ਉਸ ਵੱਲੋਂ ਆਪ ਹੀ ਸਰੰਡਰ ਕਰ ਦਿੱਤਾ ਗਿਆ ਸੀ। ਸਰਬਜੀਤ ਭੱਜਣ ਵਾਲਿਆਂ ’ਚੋਂ ਨਹੀਂ ਹੈ ਅਤੇ ਉਸ ਦੇ ਐਨਕਾਊਂਟਰ ਲਈ ਪੁਲਿਸ ਵੱਲੋਂ ਝੂਠੀ ਕਹਾਣੀ ਬਣਾਈ ਗਈ ਹੈ।