ਮੁਸਲਮਾਨਾਂ ਨੂੰ ਨਮਾਜ਼ ਪੜ੍ਹਨ ਤੋਂ ਰੋਕਣ ਵਾਲੇ 6 ਵਿਅਕਤੀ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇੱਥੇ ਕੁਝ ਮੁਸਲਮਾਨਾਂ ਨੂੰ ਸ਼ੁਕਰਵਾਰ (ਜੁੰਮੇ) ਦੀ ਨਮਾਜ਼ ਪੜ੍ਹਨ ਤੋਂ ਰੋਕਣ ਦੇ ਮਾਮਲੇ 'ਚ ਗੁਰੂਗ੍ਰਾਮ ਪੁਲਿਸ ਨੇ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਲੋਕ...

Disruption of Friday namaaz in Gurugram: Six people arrested

ਗੁਰੂਗ੍ਰਾਮ, 27 ਅ੍ਰਪੈਲ : ਇੱਥੇ ਕੁਝ ਮੁਸਲਮਾਨਾਂ ਨੂੰ ਸ਼ੁਕਰਵਾਰ (ਜੁੰਮੇ) ਦੀ ਨਮਾਜ਼ ਪੜ੍ਹਨ ਤੋਂ ਰੋਕਣ ਦੇ ਮਾਮਲੇ 'ਚ ਗੁਰੂਗ੍ਰਾਮ ਪੁਲਿਸ ਨੇ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਲੋਕ ਕਥਿਤ ਤੌਰ 'ਤੇ ਜੈ ਸ਼੍ਰੀ ਰਾਮ ਦੇ ਨਾਹਰੇ ਲਗਾ ਰਹੇ ਸਨ ਅਤੇ ਮੁਸਲਮਾਨਾਂ ਨੂੰ ਕਹਿ ਰਹੇ ਸਨ ਕਿ ਸਿਰਫ਼ ਮਸਜ਼ਿਦ 'ਚ ਨਮਾਜ਼ ਪੜ੍ਹਨ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਕਰੀਬ ਇਕ ਹਫ਼ਤੇ ਬਾਅਦ ਪੁਲਿਸ ਨੇ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।

ਜਿਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਨ੍ਹਾਂ ਵਿਚ ਅਰੁਣ, ਮਨੀਸ਼, ਮੋਹਿਤ, ਰਵਿੰਦਰ ਅਤੇ ਮੋਨੂ ਦੇ ਨਾਮ ਸ਼ਾਮਲ ਹਨ। ਪੁਲਿਸ ਮੁਤਾਬਕ ਘਟਨਾ 20 ਅਪ੍ਰੈਲ ਕੀਤੀ ਹੈ ਪਰ 23 ਅਪ੍ਰੈਲ ਤਕ ਕੋਈ ਸ਼ਿਕਾਇਤ ਪੁਲਿਸ 'ਚ ਦਰਜ ਨਹੀਂ ਕਰਾਈ ਗਈ ਸੀ। 

ਪੁਲਿਸ ਨੇ ਦਸਿਆ ਕਿ ਕੁੱਝ ਲੋਕ ਗੁਰੂਗ੍ਰਾਮ ਦੇ ਸੇਕਟਰ 52 ਦੇ ਵਜ਼ੀਰਾਬਾਦ ਵਿਚ ਨਮਾਜ਼ ਅਦਾ ਕਰ ਰਹੇ ਸਨ, ਉਸੇ ਸਮੇਂ ਇਹ 6 ਮੁਲਜ਼ਮ ਉੱਥੇ ਆਏ। ਉਨ੍ਹਾਂ 'ਚੋਂ ਇਕ ਵਿਅਕਤੀ ਕਹਿ ਰਿਹਾ ਹੈ ਕਿ ਕੋਈ ਇਥੇ ਨਮਾਜ਼ ਨਹੀਂ ਅਦਾ ਕਰੇਗਾ, ਮਸਜ਼ਿਦ ਕਿਸ ਲਈ ਬਣਾਈ ਗਈ ਹੈ? ਸਾਰੇ ਗ੍ਰਿਫ਼ਤਾਰ ਕੀਤੇ ਗਏ ਲੋਕ ਵਜ਼ੀਰਾਬਾਦ ਦੇ ਹਨ।

ਸ਼ਿਕਾਇਤ ਕਰਨ ਵਾਲੇ ਨੂੰ ਇਸ ਗੱਲ ਦਾ ਡਰ ਸੀ ਕਿ ਇਹ ਲੋਕ ਅਗਲੇ ਸ਼ੁਕਰਵਾਰ ਨੂੰ ਫਿਰ ਤੋਂ ਵਾਪਸ ਆ ਸਕਦੇ ਹਨ ਅਤੇ ਨਮਾਜ਼ ਅਦਾ ਕਰਨ 'ਚ ਰੁਕਾਵਟ ਪੈਦਾ ਕਰ ਸਕਦੇ ਹਨ। ਪੁਲਿਸ ਨੇ ਵੀਡੀਓ ਦੇ ਆਧਾਰ 'ਤੇ ਗ੍ਰਿਫ਼ਤਾਰੀ ਕੀਤੀ ਹੈ।