ਇੰਦੂ ਮਲਹੋਤਰਾ ਨੇ ਸੁਪਰੀਮ ਕੋਰਟ ਦੇ ਜੱਜ ਅਹੁਦੇ ਦੀ ਸਹੁੰ ਲਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੀਨੀਅਰ ਵਕੀਲ ਇੰਦੂ ਮਲਹੋਤਰਾ ਨੇ ਸ਼ੁਕਰਵਾਰ ਨੂੰ ਸੁਪਰੀਮ ਕੋਰਟ ਦੇ ਜੱਜ ਅਹੁਦੇ ਦੀ ਸਹੁੰ ਲਈ। ਇਸੇ ਦੇ ਨਾਲ ਉਹ ਅਦਾਲਤ ਦੇ ਉੱਚ ਅਹੁਦੇ 'ਤੇ ...

indu malhotra to be sworn in as supreme court judge

ਨਵੀਂ ਦਿੱਲੀ : ਸੀਨੀਅਰ ਵਕੀਲ ਇੰਦੂ ਮਲਹੋਤਰਾ ਨੇ ਸ਼ੁਕਰਵਾਰ ਨੂੰ ਸੁਪਰੀਮ ਕੋਰਟ ਦੇ ਜੱਜ ਅਹੁਦੇ ਦੀ ਸਹੁੰ ਲਈ। ਇਸੇ ਦੇ ਨਾਲ ਉਹ ਅਦਾਲਤ ਦੇ ਉੱਚ ਅਹੁਦੇ 'ਤੇ ਸਿੱਧੀ ਪਹੁੰਚਣ ਵਾਲੀ ਪਹਿਲੀ ਮਹਿਲਾ ਵਕੀਲ ਬਣ ਗਈ ਹਨ। ਚੀਫ਼ ਜਸਟਿਸ ਦੀਪਕ ਮਿਸ਼ਰਾ ਨੇ ਉਨ੍ਹਾਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਦਿਵਾਈ।

ਇੰਦੂ ਦੇ ਸਹੁੰ ਚੁਕਣ ਦੇ ਨਾਲ ਹੀ ਸੁਪਰੀਮ ਕੋਰਟ ਵਿਚ ਜੱਜਾਂ ਦੀ ਗਿਣਤੀ ਹੁਣ 25 ਹੋ ਗਈ ਹੈ। ਸੁਪਰੀਮ ਕੋਰਟ ਵਿਚ ਚੀਫ਼ ਜਸਟਿਸ ਸਮੇਤ 31 ਜੱਜਾਂ ਦੀ ਗਿਣਤੀ ਮਨਜ਼ੂਰੀ ਹੈ। ਇੰਦੂ ਨੇ ਸੁਪਰੀਮ ਕੋਰਟ ਦੇ ਅਦਾਲਤ ਨੰਬਰ ਇਕ ਵਿਚ ਕਰਵਾਏ ਸਮਾਗਮ ਵਿਚ ਅਹੁਦੇ ਅਤੇ ਗੁਪਤਤਾ ਦੀ ਸਹੁੰ ਲਈ।