ਸਹਿਕਰਮੀ ਨੂੰ ਥੱਪੜ ਮਾਰਨ ਨੂੰ ਲੈ ਕੇ ਹੜਤਾਲ 'ਤੇ ਗਏ ਏਮਸ ਦੇ ਰੈਜੀਡੈਂਟ ਡਾਕਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (ਏਮਸ) ਦੇ ਰੈਜੀਡੈਂਟ ਡਾਕਟਰ ਅਪਣੇ ਇਕ ਸਹਿਕਰਮੀ ਨੂੰ ਸੀਨੀਅਰ ਡਾਕਟਰ ਵਲੋਂ ਥੱਪੜ ਮਾਰੇ ...

resident doctors strike in delhi aims today

ਨਵੀਂ ਦਿੱਲੀ : ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (ਏਮਸ) ਦੇ ਰੈਜੀਡੈਂਟ ਡਾਕਟਰ ਅਪਣੇ ਇਕ ਸਹਿਕਰਮੀ ਨੂੰ ਸੀਨੀਅਰ ਡਾਕਟਰ ਵਲੋਂ ਥੱਪੜ ਮਾਰੇ ਜਾਣ ਤੋਂ ਬਾਅਦ ਅਣਮਿਥੇ ਸਮੇਂ ਦੀ ਹੜਤਾਲ 'ਤੇ ਚਲੇ ਗਏ ਹਨ। ਹਾਲਾਂਕਿ ਏਮਸ ਵਿਚ ਅੱਜ ਓਪੀਡੀ ਚੱਲ ਰਿਹਾ ਹੈ ਅਤੇ ਡਾਕਟਰ ਮਰੀਜ਼ਾਂ ਨੂੰ ਦੇਖ ਰਹੇ ਹਾਂ ਪਰ ਰੈਜੀਡੈਂਟ ਡਾਕਟਰਾਂ ਦੀ ਹੜਤਾਲ ਦੇ ਕਾਰਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਆ ਰਹੀਆਂ ਹਨ। 

ਸੰਸਥਾ ਦਾ ਕਹਿਣਾ ਹੈ ਕਿ ਮਰੀਜ਼ਾਂ ਨੂੰ ਜ਼ਿਆਦਾ ਪਰੇਸ਼ਾਨੀ ਨਾ ਹੋਵੇ, ਇਸ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੱਲ ਦੇਰ ਰਾਤ ਇਕ ਬਿਆਨ ਵਿਚ ਏਮਸ ਨੇ ਦਸਿਆ ਕਿ ਇਹ ਘਟਨਾ ਬੁੱਧਵਾਰ ਨੂੰ ਹੋਈ ਸੀ, ਜਿਸ ਤੋਂ ਬਾਅਦ ਸੀਨੀਅਰ ਡਾਕਟਰ ਨੇ ਅਪਣੇ ਸਹਿਕਰਮੀ ਤੋਂ ਮੁਆਫ਼ੀ ਮੰਗੀ। ਡਾਕਟਰਾਂ ਨੇ ਸੀਨੀਅਰ ਡਾਕਟਰ ਨੂੰ ਤੁਰਤ ਮੁਅੱਤਲ ਕੀਤੇ ਜਾਣ ਦੀ ਮੰਗ ਕੀਤੀ ਹੈ। 

ਇਹ ਸੀਨੀਅਰ ਡਾਕਟਰ ਸੰਸਥਾ ਵਿਚ ਇਕ ਵਿਭਾਗ ਦੇ ਵਿਭਾਗ ਮੁਖੀ ਹਨ। ਵਿਰੋਧ ਪ੍ਰਗਟਾਉਂਦੇ ਹੋਏ ਡਾਕਟਰਾਂ ਨੇ ਕਲ ਹੈਲਮੇਟ ਪਹਿਨ ਕੇ ਕੰਮ ਕੀਤਾ। ਉਹ ਇਹ ਵੀ ਮੰਗ ਕਰ ਰਹੇ ਹਨ ਕਿ ਸਬੰਧਤ ਡਾਕਟਰ ਲਿਖਤੀ ਰੂਪ ਵਿਚ ਮੁਆਫ਼ੀ ਮੰਗੇ। ਰੈਜੀਡੈਂਟ ਡਾਕਟਰਜ਼ ਐਸੋਸੀਏਸ਼ਨ (ਆਰਡੀਏ) ਨੇ ਏਮਸ ਦੇ ਨਿਦੇਸ਼ਕ ਰਣਦੀਪ ਗੁਲੇਰੀਆ ਨੂੰ ਇਕ ਚਿੱਠੀ ਲਿਖ ਕੇ ਦੋਸ਼ ਲਗਾਸ਼ੲਆ ਹੈ ਕਿ ਸੀਨੀਅਰ ਡਾਕਟਰ ਨੇ ਸੀਨੀਅਰ ਰੈਜੀਡੈਂਟ ਨੂੰ ਨਰਸਿੰਗ ਸਟਾਫ਼, ਸਹਿਕਰਮੀਆਂ ਅਤੇ ਹੋਰ ਲੋਕਾਂ ਦੇ ਸਾਹਮਣੇ ਥੱਪੜ ਮਾਰਿਆ।

ਇਸ ਦੇ ਬਾਅਦ ਤੋਂ ਰੈਜੀਡੈਂਟ ਡਾਕਟਰ ਸਦਮੇ ਵਿਚ ਹੈ ਅਤੇ ਅਪਣੇ ਘਰ ਚਲਿਆ ਗਿਆ ਹੈ। ਇਸ ਹੜਤਾਲ ਦਾ ਸੱਦਾ ਰੈਜੀਡੈਂਟ ਡਾਕਟਰਜ਼ ਐਸੋਸੀਏਸ਼ਨ ਨੇ ਕਲ ਸ਼ਾਮ ਦਿਤਾ। ਇਸ ਦੇ ਕਾਰਨ ਏਮਸ ਵਿਚ ਮੈਡੀਕਲ ਸੇਵਾ ਪ੍ਰਭਾਵਤ ਹੋਈ ਹੈ। ਹੜਤਾਲ ਨੂੰ ਦੇਖਦੇ ਹੋਏ ਹਸਪਤਾਲ ਨੇ ਆਈਸੀਯੂ ਅਤੇ ਵਾਰਡਾਂ ਸਮੇਤ ਭਰਤੀ ਮਰੀਜ਼ਾਂ ਦੀ ਦੇਖਭਾਲ ਲਈ ਐਮਰਜੈਂਸੀ ਪ੍ਰਬੰਧ ਕੀਤੇ ਹਨ। ਨਿਦੇਸ਼ਕ ਨੇ ਆਰਡੀਏ ਨੂੰ ਮਰੀਜ਼ਾਂ ਦੇ ਦੇਖਭਾਲ ਦੇ ਹਿੱਤ ਵਿਚ ਹੜਤਾਲ ਵਾਪਸ ਲੈਣ ਦੀ ਬੇਨਤੀ ਕੀਤੀ ਹੈ।