ਕੈਬ ਡਰਾਈਵਰ ਵਲੋਂ ਸਾਥੀ ਨਾਲ ਮਿਲ ਕੇ ਮਹਿਲਾ ਨਾਲ ਸਮੂਹਕ ਬਲਾਤਕਾਰ
ਜਿੱਥੇ ਇਕ ਪਾਸੇ ਦੇਸ਼ ਭਰ ਵਿਚ ਬੱਚੀਆਂ ਅਤੇ ਔਰਤਾਂ ਨਾਲ ਹੋ ਰਹੇ ਬਲਾਤਕਾਰਾਂ ਦੀਆਂ ਘਟਨਾਵਾਂ ਦਾ ਵਿਰੋਧ ਹੋ ਰਿਹਾ ਹੈ ਅਤੇ ਬਲਾਤਕਾਰੀਆਂ ਨੂੰ ਸਖ਼ਤ ਸਜ਼ਾ ਦਾ ਪ੍ਰਬੰਧ...
ਨਵੀਂ ਦਿੱਲੀ, 27 ਅਪ੍ਰੈਲ : ਜਿੱਥੇ ਇਕ ਪਾਸੇ ਦੇਸ਼ ਭਰ ਵਿਚ ਬੱਚੀਆਂ ਅਤੇ ਔਰਤਾਂ ਨਾਲ ਹੋ ਰਹੇ ਬਲਾਤਕਾਰਾਂ ਦੀਆਂ ਘਟਨਾਵਾਂ ਦਾ ਵਿਰੋਧ ਹੋ ਰਿਹਾ ਹੈ ਅਤੇ ਬਲਾਤਕਾਰੀਆਂ ਨੂੰ ਸਖ਼ਤ ਸਜ਼ਾ ਦਾ ਪ੍ਰਬੰਧ ਕੀਤਾ ਗਿਆ ਹੈ, ਉਥੇ ਹੀ ਅਜਿਹੀਆਂ ਘਟਨਾਵਾਂ ਹਾਲੇ ਵੀ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਹਨ। ਹੁਣ ਗ੍ਰੇਟਰ ਨੋਇਡਾ 'ਚ ਓਲਾ ਕੈਬ 'ਚ ਮਹਿਲਾ ਨਾਲ ਸਮੂਹਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ।
ਨੋਇਡਾ ਦੀ ਕੰਪਨੀ 'ਚ ਕੰਮ ਕਰਨ ਵਾਲੀ ਮਹਿਲਾ ਦਾ ਇਲਜ਼ਾਮ ਹੈ ਕਿ ਉਸ ਨੇ ਘਰ ਜਾਣ ਲਈ ਸੈਕਟਰ 37 ਤੋਂ ਓਲਾ ਕੈਬ ਬੁੱਕ ਕੀਤੀ ਸੀ। ਸਫ਼ਰ ਦੌਰਾਨ ਰਸਤੇ 'ਚ ਡਰਾਈਵਰ ਮਹਿਲਾ ਨੂੰ ਜ਼ਬਰਨ ਸ਼ਰਾਬ ਪੀਣ ਨੂੰ ਕਹਿਣ ਲੱਗਿਆ। ਮਨ੍ਹਾਂ ਕਰਨ 'ਤੇ ਉਸ ਨੇ ਅਪਣੇ ਸਾਥੀਆਂ ਨਾਲ ਮਿਲ ਕੇ ਉਸ ਨਾਲ ਸਮੂਹਕ ਬਲਾਤਕਾਰ ਕੀਤਾ।
ਮਹਿਲਾ ਨੇ ਡਰਾਈਵਰ ਸਮੇਤ ਕੈਬ 'ਚ ਬੈਠੇ ਦੋ ਹੋਰ ਲੋਕਾਂ 'ਤੇ ਇਲਜ਼ਾਮ ਲਗਾਇਆ ਹੈ। ਸ਼ਿਕਾਇਤ ਮੁਤਾਬਕ, ਸ਼ਰਾਬ ਨਾ ਪੀਣ 'ਤੇ ਡਰਾਈਵਰ ਨੇ ਕੈਬ ਦਯਾਨਗਰ ਪਿੰਡ ਕੋਲ ਵਾਲੇ ਜੰਗਲ 'ਚ ਲਿਜਾ ਕੇ ਰੋਕ ਦਿਤੀ ਸੀ ਅਤੇ ਉਥੇ ਹੀ ਉਸ ਨੂੰ ਬੰਦੀ ਬਣਾ ਕੇ ਉਸ ਨਾਲ ਸਮੂਹਕ ਬਲਾਤਕਾਰ ਕੀਤਾ। ਮਹਿਲਾ ਮੁਤਾਬਕ, ਉਹ ਕਿਸੇ ਤਰ੍ਹਾਂ ਜੰਗਲ ਤੋਂ ਭੱਜ ਕੇ ਦਯਾਨਗਰ ਪਿੰਡ ਪਹੁੰਚ ਗਈ ਸੀ, ਜਿੱਥੇ ਰੌਲਾ ਮਚਾਉਣ 'ਤੇ ਪਿੰਡ ਵਾਲੇ ਉਠ ਗਏ। ਉਥੇ ਹੀ ਮਹਿਲਾ ਨੇ ਫ਼ੋਨ ਕਰ ਕੇ ਪੁਲਿਸ ਨੂੰ ਬੁਲਾਇਆ ਸੀ।
ਫਿ਼ਲਹਾਲ ਦੋਹੇ ਮੁਲਜ਼ਮ ਫ਼ਰਾਰ ਹਨ ਪਰ ਪੁਲਿਸ ਨੇ ਮੁਲਜ਼ਮ ਦੇ ਚਾਚੇ ਸਮੇਤ ਕੁਲ ਛੇ ਲੋਕਾਂ ਨੂੰ ਹਿਰਾਸਤ 'ਚ ਲੈ ਲਿਆ ਹੈ। ਪੁਲਿਸ ਨੇ ਮਹਿਲਾ ਨੂੰ ਵੀ ਮੈਡੀਕਲ ਜਾਂਚ ਲਈ ਭੇਜਿਆ ਹੈ।