ਸੀਡੀਸੀ ਨੇ ਖੋਜੇ ਕੋਰੋਨਾ ਵਾਇਰਸ ਦੇ ਛੇ ਨਵੇਂ ਲੱਛਣ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਤੋਂ ਇਲਾਵਾ ਸੀਡੀਸੀ ਨੇ ਐਮਰਜੈਂਸੀ ਚੇਤਾਵਨੀ ਸੰਕੇਤਾਂ ਦਾ ਇਕ...

CDC Adds 6 New Coronavirus Symptoms

ਨਵੀਂ ਦਿੱਲੀ: ਸੀਡੀਸੀ ਏਜੰਸੀ ਨੇ ਅਪਣੀ ਸੂਚੀ ਵਿਚ ਕੋਰੋਨਾ ਵਾਇਰਸ ਦੇ ਛੇ ਹੋਰ ਲੱਛਣਾਂ ਨੂੰ ਦਰਜ ਕੀਤਾ ਹੈ। ਜਿਵੇਂ ਠੰਡ ਲਗਣਾ, ਜੋੜਾਂ ਵਿਚ ਦਰਦ, ਗਲੇ ਵਿਚ ਖਰਾਸ਼, ਸਿਰ ਦਰਦ, ਖੰਘ, ਬੁਖਾਰ, ਸਾਹ ਲੈਣ ਵਿਚ ਤਕਲੀਫ ਹੋਣਾ, ਬੁੱਲ੍ਹ ਸੁੱਜ ਜਾਣੇ ਅਤੇ ਚਿਹਰਾ ਪੀਲਾ ਪੈ ਜਾਣਾ। ਦਿਸ਼ਾ ਨਿਰਦੇਸ਼ਾਂ ਅਨੁਸਾਰ COVID-19 ਦੇ ਸੰਪਰਕ ਵਿਚ ਆਉਣ ਦੇ ਦੋ ਤੋਂ 14 ਦਿਨ ਬਾਅਦ ਇਹ ਲੱਛਣ ਦਿਖਾਈ ਦੇ ਸਕਦੇ ਹਨ।

ਇਸ ਤੋਂ ਇਲਾਵਾ ਸੀਡੀਸੀ ਨੇ ਐਮਰਜੈਂਸੀ ਚੇਤਾਵਨੀ ਸੰਕੇਤਾਂ ਦਾ ਇਕ ਸੈਟ ਤਿਆਰ ਕੀਤਾ ਹੈ ਜਿਸ ਵਿਚ ਮੈਡੀਕਲ ਜਾਂਚ ਵੱਲ ਧਿਆਨ ਦੇਣ ਤੇ ਜ਼ੋਰ ਦਿੱਤਾ ਗਿਆ ਹੈ। ਇਸ ਸੈਟ ਵਿਚ ਸਾਹ ਲੈਣ ਵਿਚ ਤਕਲੀਫ, ਗਲੇ ਵਿਚ ਦਰਦ ਜਾਂ ਦਬਾਅ, ਨਵੀਂ ਉਲਝਣ ਜਾਂ ਉਤੇਜਨਾ ਦੀ ਅਯੋਗਤਾ, ਸੁੱਜੇ ਹੋਏ ਬੁੱਲ੍ਹ ਜਾਂ ਚਿਹਰਾ ਪੀਲਾ ਹੋ ਜਾਣਾ ਸ਼ਾਮਲ ਹੈ।

ਜਦੋਂ ਕੋਰੋਨਾ ਵਾਇਰਸ ਹੁੰਦਾ ਹੈ ਤਾਂ ਅਜਿਹਾ ਬਹੁਤ ਘਟ ਹੁੰਦਾ ਹੈ ਕਿ ਨੱਕ ਚੋਂ ਵੀ ਪਾਣੀ ਆਵੇ ਅਤੇ ਛਿੱਕ ਆਉਣਾ ਵੀ ਵਾਇਰਸ ਦਾ ਲੱਛਣ ਨਹੀਂ ਹੈ। ਸੀਡੀਸੀ ਅਨੁਸਾਰ ਜਿਹਨਾਂ ਨੂੰ ਕੋਰੋਨਾ ਵਾਇਰਸ ਹੋਇਆ ਹੈ ਇਹ ਸੂਚੀ ਉਹਨਾਂ ਦੇ ਲੱਛਣਾਂ ਬਾਰੇ ਦਸਦੀ ਹੈ। ਜੇ ਤੁਸੀਂ ਉਪਰੋਕਤ ਨੌਂ ਲੱਛਣਾਂ ਵਿਚੋਂ ਕਿਸੇ ਨੂੰ ਵੀ ਅਨੁਭਵ ਕਰਦੇ ਹੋ ਤਾਂ ਤੁਸੀਂ ਇਲਾਜ ਲਈ ਅਗਲੇ ਕਦਮਾਂ ਨੂੰ ਵਧੀਆ ਨਿਰਧਾਰਤ ਕਰਨ ਲਈ ਸੀ ਡੀ ਸੀ ਦੇ ਕੋਰੋਨਾ ਵਾਇਰਸ ਸਵੈ-ਚੈਕਰ ਦੀ ਵਰਤੋਂ ਕਰ ਸਕਦੇ ਹੋ।

ਕੋਰੋਨਾ ਵਾਇਰਸ ਤੇ ਖੋਜ ਕਰ ਰਹੇ ਮਾਹਰਾਂ ਦਾ ਕਹਿਣਾ ਹੈ ਕਿ ਇਸ ਬਿਮਾਰੀ ਨਾਲ ਦੁਨੀਆਭਰ ਵਿਚ ਲਗਭਗ 3 ਮਿਲੀਅਨ ਮਾਮਲੇ ਸਾਹਮਣੇ ਆ ਚੁੱਕੇ ਹਨ। ਨਿਊਯਾਰਕ ਦੀ ਇਕ ਮੀਡੀਆ ਰਿਪੋਰਟ ਅਨੁਸਾਰ ਕੋਵਿਡ-19 ਲਈ ਜਾਂਚ ਬਹੁਤ ਹੀ ਮੁਸ਼ਕਿਲ ਹੈ। ਇਸ ਨਾਲ ਦੁਨੀਆਭਰ ਵਿਚ ਬਹੁਤ ਸਾਰੇ ਲੋਕ ਪੀੜਤ ਹੋ ਚੁੱਕੇ ਹਨ ਅਤੇ ਬਹੁਤ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਇਸ ਦੇ ਚਲਦੇ ਜੇ ਲਾਕਡਾਊਨ ਹਟਾਇਆ ਜਾਂਦਾ ਹੈ ਤਾਂ ਇਸ ਦੀ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ।

ਸੀਡੀਸੀ ਨੇ ਸਲਾਹ ਦਿੱਤੀ ਹੈ ਕਿ ਜੇ ਕਿਸੇ ਨੂੰ ਲਗਦਾ ਹੈ ਕਿ ਉਸ ਨੂੰ ਕੋਈ ਤਕਲੀਫ ਹੈ ਤਾਂ ਉਹ ਘਰ ਵਿਚ ਰਹੇ ਅਤੇ ਬਾਹਰ ਜਾਣ ਦੀ ਗਲਤੀ ਨਾ ਕਰੇ ਕਿਉਂ ਕਿ ਇਸ ਦਾ ਅਜੇ ਕੋਈ ਇਲਾਜ ਨਹੀਂ ਮਿਲਿਆ ਅਤੇ ਨਾ ਹੀ ਇਸ ਦੀ ਕੋਈ ਵੈਕਸੀਨ ਤਿਆਰ ਹੋਈ ਹੈ।

ਅਮਰੀਕਨ ਕਾਲਜ ਆਫ਼ ਐਮਰਜੈਂਸੀ ਫਿਜ਼ੀਸ਼ੀਅਨ (ਏ.ਸੀ.ਈ.ਪੀ.) ਦੇ ਪ੍ਰਧਾਨ ਡੀ. ਵਿਲੀਅਮ ਜੈਕ ਨੇ ਮਾਰਚ ਵਿਚ ਦੱਸਿਆ ਕਿ ਤਿੰਨ ਸਭ ਤੋਂ ਆਮ ਲੱਛਣ ਹਨ ਬੁਖਾਰ, ਖੁਸ਼ਕ ਖੰਘ ਅਤੇ ਸਾਹ ਲੈਣ ਵਿਚ ਤਕਲੀਫ। ਡਾਕਟਰੀ ਮਾਹਰ ਕਹਿੰਦੇ ਹਨ ਕਿ ਸਰੀਰ ਵਿਚ ਦਰਦ, ਗਲੇ ਵਿਚ ਖਰਾਸ਼ ਅਤੇ ਥਕਾਵਟ ਕਈ ਵਾਰ ਕੋਰੋਨਾ ਵਾਇਰਸ ਦੇ ਨਾਲ ਹੁੰਦੀ ਹੈ ਪਰ ਇਹ ਅਕਸਰ ਫਲੂ ਨਾਲ ਜੁੜੇ ਹੁੰਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।