ਕੇਂਦਰ ਸਰਕਾਰ ਨੇ 20 Cryogenic ਟੈਂਕਰ ਦਾ ਆਯਾਤ ਕਰ ਕੇ ਸੂਬਿਆਂ ਨੂੰ ਵੰਡੇ
ਵਿਸ਼ਵ ਸਿਹਤ ਸੰਗਠਨ ਦੇ ਪ੍ਰਮੁੱਖ ਟੈਡ੍ਰੋਸ ਐਡਰੇਨਾਮ ਗੈਬਰੇਐਸਸ ਨੇ ਵੀ ਭਾਰਤ ਵਿਚ ਕੋਵਿਡ 19 ਦੀ ਸਥਿਤੀ 'ਤੇ ਜਤਾਈ ਚਿੰਤਾ
ਨਵੀਂ ਦਿੱਲੀ - ਦੇਸ਼ ਵਿਚ ਕੋਰੋਨਾ ਵਾਇਰਲ ਦੀ ਦੂਜੀ ਲਹਿਰ ਚੱਲ ਰਹੀ ਹੈ ਜਿਸ ਕਰ ਕੇ ਦੇਸ਼ ਦੇ ਹਾਲਾਤ ਨਾਜ਼ੁਕ ਹਨ। ਇਸ ਦੇ ਨਾਲ ਹੀ ਦੇਸ਼ ਵਿਚ ਕੋਰੋਨਾ ਦੇ ਨਾਲ ਆਕਸੀਜਨ ਦਾ ਸੰਕਟ ਵੀ ਕਾਫ਼ੀ ਗਹਿਰਾ ਹੈ। ਇਸ ਸੰਕਟ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ 10 ਮੀਟਰਕ ਟਨ ਅਤੇ 20 ਮੀਟਰਕ ਟਨ ਦੇ 20 ਕ੍ਰਾਈਓਜੇਨਿਕ ਟੈਂਕਰਾਂ ਨੂੰ ਆਯਾਤ ਕੀਤਾ ਗਿਆ ਹੈ ਅਤੇ ਰਾਜਾਂ ਨੂੰ ਅਲਾਟ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ ਕੋਰੋਨਾ ਦੇ ਵਧ ਰਹੇ ਕੇਸਾਂ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਦੇ ਪ੍ਰਮੁੱਖ ਟੈਡ੍ਰੋਸ ਐਡਰੇਨਾਮ ਗੈਬਰੇਐਸਸ ਨੇ ਭਾਰਤ ਵਿਚ ਕੋਵਿਡ 19 ਦੇ ਮਾਮਲਿਆਂ ਤੇ ਮੌਤਾਂ ਗਿਣਤੀ ’ਤੇ ਚਿੰਤਾ ਜ਼ਾਹਿਰ ਕੀਤੀ ਹੈ। ਉਹਨਾਂ ਕਿਹਾ ਕਿ ‘ਭਾਰਤ 'ਚ ਸਥਿਤੀ ਦਿਲ ਤੋੜਨ ਵਾਲੀ ਹੈ’। ਉਹਨਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਸੰਕਟ ਨੂੰ ਦੂਰ ਕਰਨ ਵਿਚ ਮਦਦ ਕਰ ਰਿਹਾ ਹੈ।
ਟੈਡ੍ਰੋਸ ਨੇ ਕਿਹਾ ਕਿ, ‘ਡਬਲਿਯੂਐਚਓ ਉਹ ਸਭ ਕੁਝ ਕਰ ਰਿਹਾ ਹੈ ਜੋ ਅਸੀਂ ਕਰ ਸਕਦੇ ਹਾਂ। ਮਹੱਤਵਪੂਰਨ ਉਪਕਰਣਾਂ ਦੀ ਸਪਲਾਈ ਕੀਤੀ ਜਾ ਰਹੀ ਹੈ’। ਵਿਸ਼ਵ ਸਿਹਤ ਸੰਗਠਨ ਨੇ ਇਹ ਵੀ ਕਿਹਾ ਕਿ ਪੋਲੀਓ ਅਤੇ ਟੀਬੀ ਸਮੇਤ ਵੱਖ-ਵੱਖ ਪ੍ਰੋਗਰਾਮਾਂ ਦੇ 2600 ਤੋਂ ਜ਼ਿਆਦਾ ਮਾਹਿਰਾਂ ਨੂੰ ਭਾਰਤੀ ਸਿਹਤ ਅਧਿਕਾਰੀਆਂ ਦੇ ਨਾਲ ਕੰਮ ਕਰਨ ਲਈ ਅਤੇ ਮਹਾਂਮਾਰੀ ਨਾਲ ਲੜਨ ਵਿਚ ਮਦਦ ਕਰਨ ਲਈ ਭੇਜਿਆ ਗਿਆ ਹੈ।