ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ’ਚ 66.7 ਫੀ ਸਦੀ ਵੋਟਿੰਗ ਹੋਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੌਜੂਦਾ ਚੋਣਾਂ ਦੇ ਦੋਵੇਂ ਪੜਾਵਾਂ ’ਚ ਪਿਛਲੀਆਂ ਆਮ ਚੋਣਾਂ ਦੇ ਮੁਕਾਬਲੇ ਵੋਟਿੰਗ ਫ਼ੀ ਸਦੀ ’ਚ ਗਿਰਾਵਟ ਵੇਖੀ ਗਈ

Representative Image.

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ’ਚ 66.7 ਫੀ ਸਦੀ ਵੋਟਿੰਗ ਹੋਈ, ਜੋ 2019 ਦੀਆਂ ਸੰਸਦੀ ਚੋਣਾਂ ਦੇ ਅੰਕੜਿਆਂ ਨਾਲੋਂ ਘੱਟ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿਤੀ। ਮੌਜੂਦਾ ਚੋਣਾਂ ਦੇ ਦੋਵੇਂ ਪੜਾਵਾਂ ’ਚ ਪਿਛਲੀਆਂ ਆਮ ਚੋਣਾਂ ਦੇ ਮੁਕਾਬਲੇ ਵੋਟਿੰਗ ਫ਼ੀ ਸਦੀ ’ਚ ਗਿਰਾਵਟ ਵੇਖੀ ਗਈ ਹੈ। 

ਸੂਤਰਾਂ ਨੇ ਦਸਿਆ ਕਿ ਦੂਜੇ ਪੜਾਅ ’ਚ 66.7 ਫ਼ੀ ਸਦੀ ਦਾ ਅੰਕੜਾ ਅਨੁਮਾਨ ਲਗਾਇਆ ਗਿਆ ਹੈ। ਚੋਣ ਕਮਿਸ਼ਨ ਨੇ ਅਜੇ ਤਕ ਰਸਮੀ ਤੌਰ ’ਤੇ ਵੋਟਿੰਗ ਫ਼ੀ ਸਦ ਦਾ ਪ੍ਰਗਟਾਵਾ ਨਹੀਂ ਕੀਤਾ ਹੈ। ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ’ਚ ਸ਼ੁਕਰਵਾਰ ਨੂੰ 13 ਸੂਬਿਆਂ ਦੀਆਂ 88 ਸੀਟਾਂ ’ਤੇ ਵੋਟਿੰਗ ਹੋਈ। ਲੋਕ ਸਭਾ ਚੋਣਾਂ 2019 ਦੇ ਦੂਜੇ ਪੜਾਅ ’ਚ 13 ਸੂਬਿਆਂ ਦੀਆਂ 95 ਸੀਟਾਂ ’ਤੇ 69.64 ਫੀ ਸਦੀ ਵੋਟਿੰਗ ਹੋਈ ਸੀ।

ਮੌਜੂਦਾ ਆਮ ਚੋਣਾਂ ਦੇ ਪਹਿਲੇ ਪੜਾਅ ’ਚ 65.5 ਫ਼ੀ ਸਦੀ ਵੋਟਿੰਗ ਹੋਈ, ਜਦਕਿ 2019 ਦੀਆਂ ਸੰਸਦੀ ਚੋਣਾਂ ਦੇ ਪਹਿਲੇ ਪੜਾਅ ’ਚ 69.43 ਫ਼ੀ ਸਦੀ ਵੋਟਿੰਗ ਹੋਈ। ਦੂਜੇ ਪੜਾਅ ’ਚ 8.08 ਕਰੋੜ ਪੁਰਸ਼ਾਂ ਅਤੇ 7.8 ਕਰੋੜ ਔਰਤਾਂ ਸਮੇਤ 15.88 ਕਰੋੜ ਤੋਂ ਵੱਧ ਵੋਟਰ ਵੋਟ ਪਾਉਣ ਦੇ ਯੋਗ ਸਨ।