Pahalgam attack: ਜਲ ਸੈਨਾ ਨੇ ਅਰਬ ਸਾਗਰ ਵਿਚ ਦਾਗੀਆਂ ਐਂਟੀਸ਼ਿਪ ਮਿਜ਼ਾਈਲਾਂ 

ਏਜੰਸੀ

ਖ਼ਬਰਾਂ, ਰਾਸ਼ਟਰੀ

Pahalgam attack: ਸੁਰੱਖਿਆ ਬਲਾਂ ਨੇ ਤਿੰਨ ਦਿਨਾਂ ਵਿਚ 10 ਅਤਿਵਾਦੀ ਦੇ ਘਰਾਂ ਨੂੰ ਕੀਤਾ ਤਬਾਹ

Pictures of Navy's anti-ship missile test in Arabian Sea.

After Pahalgam attack Navy fires anti-ship missiles in Arabian Sea Latest News in Punjabi : 22 ਅਪ੍ਰੈਲ ਨੂੰ, ਅਤਿਵਾਦੀਆਂ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ ਦੀ ਬੈਸਰਨ ਘਾਟੀ ਵਿਚ ਅੰਨ੍ਹੇਵਾਹ ਗੋਲੀਬਾਰੀ ਕੀਤੀ ਅਤੇ 26 ਸੈਲਾਨੀਆਂ ਦੀ ਹੱਤਿਆ ਕਰ ਦਿਤੀ ਸੀ। ਉਦੋਂ ਤੋਂ ਹੀ ਘਾਟੀ ਵਿਚ ਸੁਰੱਖਿਆ ਬਲਾਂ ਵਲੋਂ ਤਲਾਸ਼ੀ ਮੁਹਿੰਮ ਜਾਰੀ ਹੈ।

ਸੁਰੱਖਿਆ ਬਲਾਂ ਨੇ ਪਿਛਲੇ ਤਿੰਨ ਦਿਨਾਂ ਵਿਚ ਘਾਟੀ ਵਿਚ 10 ਅਤਿਵਾਦੀਆਂ ਦੇ ਘਰਾਂ ਨੂੰ ਉਡਾ ਦਿਤਾ ਹੈ। ਕੁਪਵਾੜਾ ਦੇ ਕੰਡੀ ਖ਼ਾਸ ਇਲਾਕੇ ਵਿਚ ਅਣਪਛਾਤੇ ਹਮਲਾਵਰਾਂ ਨੇ 45 ਸਾਲਾ ਗੁਲਾਮ ਰਸੂਲ ਮਾਗਰੇ ਦੀ ਉਸ ਦੇ ਘਰ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿਤੀ। ਮਾਗਰੇ ਇਕ ਸਮਾਜਕ ਕਾਰਕੁੰਨ ਸੀ।

ਦੂਜੇ ਪਾਸੇ, ਜਲ ਸੈਨਾ ਨੇ ਅਰਬ ਸਾਗਰ ਵਿਚ ਕਈ ਮਿਜ਼ਾਈਲਾਂ ਤੇ ਫ਼ਾਇਰਿੰਗ ਦੇ ਅਭਿਆਸ ਕੀਤੇ। ਖ਼ਾਸ ਗੱਲ ਇਹ ਹੈ ਕਿ ਇਸ ਦੌਰਾਨ ਬਹੁਤ ਲੰਬੀ ਦੂਰੀ 'ਤੇ ਨਿਸ਼ਾਨੇ ਨੂੰ ਸਹੀ ਢੰਗ ਨਾਲ ਹਮਲਾ ਕਰਨ ਲਈ ਮਿਜ਼ਾਈਲਾਂ ਦੇ ਅਭਿਆਸ ਕੀਤੇ ਗਏ। ਜਲ ਸੈਨਾ ਨੇ ਕਿਹਾ ਕਿ ਉਹ ਦੇਸ਼ ਦੀ ਸਮੁੰਦਰੀ ਸੁਰੱਖਿਆ ਲਈ ਪੂਰੀ ਤਰ੍ਹਾਂ ਤਿਆਰ ਹੈ।

ਇਸ ਦੇ ਨਾਲ ਹੀ, ਪਾਕਿਸਤਾਨ ਨੇ ਬੀਤੀ ਰਾਤ ਨੂੰ ਲਗਾਤਾਰ ਤੀਜੇ ਦਿਨ ਕੰਟਰੋਲ ਰੇਖਾ 'ਤੇ ਗੋਲੀਬਾਰੀ ਕੀਤੀ। ਇਹ ਗੋਲੀਬਾਰੀ ਟੂਟਮਰੀ ਗਲੀ ਅਤੇ ਰਾਮਪੁਰ ਸੈਕਟਰ 'ਤੇ ਕੀਤੀ ਗਈ। ਭਾਰਤੀ ਫ਼ੌਜ ਨੇ ਵੀ ਜਵਾਬੀ ਕਾਰਵਾਈ ਕੀਤੀ ਹੈ। ਇਸ ਦੌਰਾਨ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।