NIA News : ਗ੍ਰਹਿ ਮੰਤਰਾਲੇ ਦੇ ਹੁਕਮ ਤੋਂ ਬਾਅਦ, NIA ਨੇ ਪਹਿਲਗਾਮ ਹਮਲੇ ਦੀ ਜਾਂਚ ਅਪਣੇ ਹੱਥਾਂ ਵਿਚ ਲਈ

ਏਜੰਸੀ

ਖ਼ਬਰਾਂ, ਰਾਸ਼ਟਰੀ

NIA News : ਟੀਮਾਂ ਜਾਂਚ ’ਚ ਜੁਟੀਆਂ ਤੇ ਐਂਟਰੀ-ਐਗਜ਼ਿਟ ਪੁਆਇੰਟਾਂ ਦੀ ਕਰ ਰਹੀਆਂ ਨੇ ਸਮੀਖਿਆ 

Representative Image.

After the Home Ministry's order, NIA took over the investigation into the Pahalgam attack Latest News in Punjabi : ਨਵੀਂ ਦਿੱਲੀ : ਪਹਿਲਗਾਮ ਅਤਿਵਾਦੀ ਹਮਲੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਮੰਗਲਵਾਰ ਨੂੰ ਰਸਮੀ ਤੌਰ 'ਤੇ ਪਹਿਲਗਾਮ ਅਤਿਵਾਦੀ ਹਮਲੇ ਦੇ ਮਾਮਲੇ ਦੀ ਜਾਂਚ ਅਪਣੇ ਹੱਥਾਂ ਵਿਚ ਲੈ ਲਈ। ਇਸ ਹਮਲੇ ਵਿਚ 26 ਮਾਸੂਮ ਸੈਲਾਨੀਆਂ ਨੂੰ ਬੇਰਹਿਮੀ ਨਾਲ ਗੋਲੀ ਮਾਰ ਦਿਤੀ ਗਈ। ਇਹ ਕਾਰਵਾਈ ਕੇਂਦਰੀ ਗ੍ਰਹਿ ਮੰਤਰਾਲੇ (MHA) ਦੇ ਹੁਕਮ ਤੋਂ ਬਾਅਦ ਕੀਤੀ ਗਈ ਹੈ।

ਐਨਆਈਏ ਦੀਆਂ ਟੀਮਾਂ ਵਲੋਂ ਹੁਣ ਹਮਲੇ ਵਾਲੀ ਥਾਂ 'ਤੇ ਡੇਰਾ ਲਾ ਕੇ ਸਬੂਤ ਇਕੱਠੇ ਕਰਨ ਦੀ ਪ੍ਰਕਿਰਿਆ ਨੂੰ ਹੋਰ ਤੇਜ਼ ਕਰ ਦਿਤਾ ਗਿਆ ਹੈ। ਏਜੰਸੀ ਦੇ ਇਕ ਆਈਜੀ, ਇਕ ਡੀਆਈਜੀ ਅਤੇ ਇੱਕ ਐਸਪੀ ਦੀ ਨਿਗਰਾਨੀ ਹੇਠ ਕੰਮ ਕਰਨ ਵਾਲੀਆਂ ਟੀਮਾਂ ਉਨ੍ਹਾਂ ਚਸ਼ਮਦੀਦਾਂ ਤੋਂ ਬਾਰੀਕੀ ਨਾਲ ਪੁੱਛਗਿੱਛ ਕਰ ਰਹੀਆਂ ਹਨ ਜਿਨ੍ਹਾਂ ਨੇ ਸੁੰਦਰ ਬੈਸਰਨ ਘਾਟੀ ਵਿਚ ਭਿਆਨਕ ਹਮਲੇ ਨੂੰ ਦੇਖਿਆ ਸੀ।

ਚਸ਼ਮਦੀਦਾਂ ਦੇ ਬਿਆਨਾਂ ਰਾਹੀਂ ਘਟਨਾ ਦੀ ਪੂਰੀ ਲੜੀ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਇਸ ਭਿਆਨਕ ਅਤਿਵਾਦੀ ਹਮਲੇ ਦੀ ਸੱਚਾਈ ਸਾਹਮਣੇ ਲਿਆਂਦੀ ਜਾ ਸਕੇ।

ਜਾਂਚ ਕਰ ਰਹੀਆਂ ਐਨਆਈਏ ਟੀਮਾਂ ਅਤਿਵਾਦੀਆਂ ਦੇ ਢੰਗ-ਤਰੀਕੇ ਦਾ ਪਤਾ ਲਗਾਉਣ ਲਈ ਖੇਤਰ ਦੇ ਪ੍ਰਵੇਸ਼ (ਐਂਟਰੀ) ਅਤੇ ਨਿਕਾਸ (ਐਗਜ਼ਿਟ) ਰਸਤਿਆਂ 'ਤੇ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ। ਫ਼ੋਰੈਂਸਿਕ ਮਾਹਿਰਾਂ ਅਤੇ ਹੋਰ ਤਕਨੀਕੀ ਟੀਮਾਂ ਦੀ ਮਦਦ ਨਾਲ, ਇਸ ਭਿਆਨਕ ਸਾਜ਼ਿਸ਼ ਦੇ ਪਿੱਛੇ ਹਰ ਸੁਰਾਗ ਦਾ ਪਤਾ ਲਗਾਉਣ ਲਈ ਪੂਰੇ ਖੇਤਰ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਜਾ ਰਹੀ ਹੈ। ਇਸ ਹਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿਤਾ ਹੈ।