Bengaluru News : ਪਾਕਿਸਤਾਨ ਨਾਲ ਜੰਗ ਬਾਰੇ ਵਿਵਾਦਮਈ ਟਿਪਣੀ ਕਰ ਕੇ ਫਸੇ ਮੁੱਖ ਮੰਤਰੀ ਸਿਧਾਰਮਈਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Bengaluru News : ਪਾਕਿਸਤਾਨੀ ਮੀਡੀਆ ਨੇ ਸਿਧਾਰਮਈਆ ਦੀ ਟਿਪਣੀ ਨੂੰ ਚਲਾਇਆ, ਭਾਜਪਾ ਨੇ ਕੀਤੀ ਸਖ਼ਤ ਆਲੋਚਨਾ

ਪਾਕਿਸਤਾਨ ਨਾਲ ਜੰਗ ਬਾਰੇ ਵਿਵਾਦਮਈ ਟਿਪਣੀ ਕਰ ਕੇ ਫਸੇ ਮੁੱਖ ਮੰਤਰੀ ਸਿਧਾਰਮਈਆ

Bengaluru News in Punjabi : ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮਈਆ ਨੇ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਅਪਣੀ ਟਿਪਣੀ ਨੂੰ ਲੈ ਕੇ ਵਿਵਾਦਾਂ ’ਚ ਘਿਰ ਗਏ ਹਨ। ਜੰਮੂ-ਕਸ਼ਮੀਰ ’ਚ 22 ਅਪ੍ਰੈਲ ਨੂੰ ਹੋਏ ਹਮਲੇ ’ਚ 26 ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ’ਚੋਂ ਦੋ ਕਰਨਾਟਕ ਦੇ ਸਨ। ਇਸ ਮਗਰੋਂ ਪੈਦਾ ਹਾਲਾਤ ’ਤੇ ਟਿਪਣੀ ਕਰਦਿਆਂ ਸਿਧਾਰਮਈਆ ਨੇ ਕਿਹਾ ਸੀ, ‘‘ਜੇ ਇਹ ਲਾਜ਼ਮੀ ਹੈ ਤਾਂ ਜੰਗ ਹੋਣਾ ਚਾਹੀਦਾ ਹੈ... ਪਰ ਤੁਰਤ, ਜੰਗ ਦੀ ਕੋਈ ਲੋੜ ਨਹੀਂ ਹੈ।’’ ਪਾਕਿਸਤਾਨੀ ਮੀਡੀਆ ਨੇ ਉਨ੍ਹਾਂ ਦੀ ਟਿਪਣੀ ਨੂੰ ਪ੍ਰਸਾਰਿਤ ਕੀਤਾ ਸੀ ਅਤੇ ਭਾਰਤ ਵਿਚ ਜੰਗ ਵਿਰੋਧੀ ਆਵਾਜ਼ਾਂ ਦਾ ਸੁਝਾਅ ਦਿਤਾ। 

ਇਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾਵਾਂ ਨੇ ਉਨ੍ਹਾਂ ਦੀ ਨਿੰਦਾ ਕੀਤੀ, ਆਰ. ਅਸ਼ੋਕ ਨੇ ਉਨ੍ਹਾਂ ’ਤੇ ਦੁਸ਼ਮਣ ਦੇਸ਼ ਦੀ ਕਠਪੁਤਲੀ ਹੋਣ ਦਾ ਦੋਸ਼ ਲਾਇਆ। ਭਾਜਪਾ ਆਗੂ ਬੀ.ਐਸ. ਯੇਦੀਯੁਰੱਪਾ ਨੇ ਮੁਆਫੀ ਮੰਗਣ ਦੀ ਮੰਗ ਕੀਤੀ। ਭਾਜਪਾ ਨੇਤਾਵਾਂ ਨੇ ਕੌਮੀ ਸੁਰੱਖਿਆ ਨੂੰ ਕਥਿਤ ਤੌਰ ’ਤੇ ਘੱਟ ਸਮਝਣ ਲਈ ਕਾਂਗਰਸ ਦੀ ਆਲੋਚਨਾ ਕੀਤੀ। 

ਹਾਲਾਂਕਿ ਸਿਧਾਰਮਈਆ ਨੇ ਅੱਜ ਅਪਣੀ ਟਿਪਣੀ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਜੰਗ ਤਾਂ ਹੀ ਹੋਣੀ ਚਾਹੀਦੀ ਹੈ ਜਦੋਂ ‘ਲਾਜ਼ਮੀ’ ਹੋਵੇ ਕਿਉਂਕਿ ਇਹ ਕੋਈ ਹੱਲ ਨਹੀਂ ਹੈ। ਉਨ੍ਹਾਂ ਨੇ ਖੁਫੀਆ ਖਾਮੀਆਂ ਲਈ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ, ‘‘ਸੁਰੱਖਿਆ ਪ੍ਰਦਾਨ ਕਰਨਾ ਕਿਸ ਦੀ ਜ਼ਿੰਮੇਵਾਰੀ ਹੈ? ਇਹ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ।’’ 

(For more news apart from  Chief Minister Siddaramaiah gets caught in controversy for his controversial remarks about war with Pakistan News in Punjabi, stay tuned to Rozana Spokesman)