Delhi News : ਪ੍ਰਧਾਨ ਮੰਤਰੀ ਮੋਦੀ ਮੁੰਬਈ ’ਚ ਪਹਿਲੇ ਵੇਵਜ਼ ਸਿਖਰ ਸੰਮੇਲਨ ਦਾ ਉਦਘਾਟਨ ਕਰਨਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Delhi News : ਪ੍ਰਧਾਨ ਮੰਤਰੀ ਦੇ ਸੰਮੇਲਨ ਦੌਰਾਨ ਮੀਡੀਆ ਅਤੇ ਮਨੋਰੰਜਨ ਉਦਯੋਗ ਦੇ ਚੋਟੀ ਦੇ ਨੇਤਾਵਾਂ ਨਾਲ ਗੱਲਬਾਤ ਕਰਨ ਦੀ ਵੀ ਉਮੀਦ

Prime Minister Modi

Delhi News in Punjabi : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਮੁੰਬਈ ’ਚ ਪਹਿਲੇ ਵਿਸ਼ਵ ਧੁਨੀ ਦ੍ਰਿਸ਼ ਅਤੇ ਮਨੋਰੰਜਨ ਸੰਮੇਲਨ (ਵੇਵਜ਼) ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਦੇ ਸੰਮੇਲਨ ਦੌਰਾਨ ਮੀਡੀਆ ਅਤੇ ਮਨੋਰੰਜਨ ਉਦਯੋਗ ਦੇ ਚੋਟੀ ਦੇ ਨੇਤਾਵਾਂ ਨਾਲ ਗੱਲਬਾਤ ਕਰਨ ਦੀ ਵੀ ਉਮੀਦ ਹੈ, ਜਿਸ ਦਾ ਉਦੇਸ਼ ਦੁਨੀਆਂ ਭਰ ’ਚ ਆਕਾਰ ਲੈ ਰਹੀ ਸਿਰਜਨਾਤਮਕਤਾ ਆਰਥਕਤਾ ਨੂੰ ਹੁਲਾਰਾ ਦੇਣਾ ਵੀ ਹੈ।

ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਣਵ ਵੀ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਨਗੇ, ਜਿਸ ’ਚ ਅਮਿਤਾਭ ਬੱਚਨ, ਰਜਨੀਕਾਂਤ, ਮੋਹਨ ਲਾਲ, ਹੇਮਾ ਮਾਲਿਨੀ ਅਤੇ ਚਿਰੰਜੀਵੀ ਵਰਗੇ ਚੋਟੀ ਦੇ ਅਦਾਕਾਰਾਂ ਦੇ ਹਿੱਸਾ ਲੈਣ ਦੀ ਉਮੀਦ ਹੈ। ਇਸ ਸੰਮੇਲਨ ’ਚ ਭਾਰਤ ਅਤੇ ਇਸ ਤੋਂ ਬਾਹਰ ਆਡੀਓ-ਵਿਜ਼ੂਅਲ ਉਦਯੋਗ ਦੇ ਭਵਿੱਖ ਨੂੰ ਆਕਾਰ ਦੇਣ ਦੇ ਉਦੇਸ਼ ਨਾਲ ਵਿਸ਼ਾ-ਅਧਾਰਤ ਵਿਚਾਰ ਵਟਾਂਦਰੇ ਹੋਣਗੇ। ਪਹਿਲੇ ਦੋ ਦਿਨ ਸਿਨੇਮਾ, ਫਿਲਮ ਨਿਰਮਾਣ ਅਤੇ ਮਾਰਕੀਟਿੰਗ ’ਤੇ ਕੇਂਦ੍ਰਤ ਹੋਣਗੇ, ਜਦਕਿ ਅਗਲੇ ਦੋ ਦਿਨ ਕਾਰੋਬਾਰੀ ਮੀਟਿੰਗਾਂ ਅਤੇ ਆਮ ਜਨਤਾ ਦੀ ਭਾਗੀਦਾਰੀ ਵੇਖਣ ਨੂੰ ਮਿਲੇਗੀ।

(For more news apart from  Prime Minister Modi to inaugurate first Waves Summit in Mumbai News in Punjabi, stay tuned to Rozana Spokesman)