Delhi News : ਦਿੱਲੀ ਦੇ ਰੋਹਿਣੀ 'ਚ ਭਿਆਨਕ ਅੱਗ ਲੱਗਣ ਨਾਲ ਮਚੀ ਹਫੜਾ-ਦਫੜੀ, ਮੌਕੇ 'ਤੇ ਪਹੁੰਚੀਆਂ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Delhi News : ਜਾਨੀ ਨੁਕਸਾਨ ਤੋਂ ਰਿਹਾ ਬਚਾਅ

Rohini fire Delhi News in punjabi

ਦਿੱਲੀ ਦੇ ਰੋਹਿਣੀ ਜ਼ਿਲ੍ਹੇ ਦੇ ਸੈਕਟਰ 17 ਵਿੱਚ ਨਿਕੇਤਨ ਅਪਾਰਟਮੈਂਟ ਦੇ ਨੇੜੇ ਸਥਿਤ ਝੁੱਗੀਆਂ ਵਿੱਚ ਭਿਆਨਕ ਅੱਗ ਲੱਗ ਗਈ ਹੈ। ਦਿੱਲੀ ਫ਼ਾਇਰ ਸਰਵਿਸ ਦੀਆਂ 20 ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਮੌਜੂਦ ਹਨ। ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।

ਰੋਹਿਣੀ ਸੈਕਟਰ 17 ਦੇ ਝੁੱਗੀ-ਝੌਂਪੜੀ ਵਾਲੇ ਇਲਾਕੇ ਵਿੱਚ ਲੱਗੀ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਪੁਲਿਸ ਅਤੇ ਫ਼ਾਇਰ ਸਰਵਿਸ ਅਧਿਕਾਰੀ ਮੌਕੇ 'ਤੇ ਮੌਜੂਦ ਹਨ।  ਦਿੱਲੀ ਦੇ ਰੋਹਿਣੀ ਵਿੱਚ ਅੱਗ ਲੱਗਣ ਦੀ ਘਟਨਾ ਤੋਂ ਬਾਅਦ, ਹੁਣ ਸ਼ਕਰਪੁਰ ਥਾਣਾ ਖੇਤਰ ਵਿੱਚ ਆਈਟੀਓ ਵੱਲ ਜਾਣ ਵਾਲੀ ਸੜਕ 'ਤੇ ਸਥਿਤ ਜੰਗਲ ਵਿੱਚ ਅੱਗ ਲੱਗ ਗਈ। ਅੱਗ ਬੁਝਾਉਣ ਦਾ ਕੰਮ ਜਾਰੀ ਹੈ।