ਜੰਮੂ-ਕਸ਼ਮੀਰ 'ਚ ਵਾਪਰਿਆ ਦਰਦਨਾਕ ਹਾਦਸਾ, ਡੂੰਘੀ ਖੱਡ 'ਚ ਡਿੱਗੀ ਕੈਬ, ਫੌਜ ਦੇ 1 ਜਵਾਨ ਸਮੇਤ 9 ਦੀ ਗਈ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ, ਫੌਜ ਅਤੇ ਸਥਾਨਕ ਲੋਕਾਂ ਨੇ ਤਲਾਸ਼ੀ ਦੌਰਾਨ 4 ਲਾਸ਼ਾਂ ਕੀਤੀਆਂ ਬਰਾਮਦ

Tragic accident in Jammu and Kashmir

 

ਜੰਮੂ: ਜੰਮੂ-ਕਸ਼ਮੀਰ ਦੇ ਗੰਦਰਬਲ ਜ਼ਿਲੇ 'ਚ ਸ਼੍ਰੀਨਗਰ-ਲੇਹ ਰਾਸ਼ਟਰੀ ਰਾਜਮਾਰਗ 'ਤੇ ਇਕ ਕੈਬ ਡੂੰਘੀ ਖੱਡ 'ਚ ਡਿੱਗ ਗਈ। ਇਸ ਘਟਨਾ ਵਿਚ ਫੌਜ ਦੇ ਜਵਾਨ ਸਮੇਤ 9 ਲੋਕਾਂ ਦੀ ਮੌਤ ਹੋ (Tragic accident in Jammu and Kashmir)  ਗਈ। ਅਧਿਕਾਰੀਆਂ ਨੇ ਦੱਸਿਆ ਕਿ ਕੈਬ ਕਾਰਗਿਲ ਤੋਂ ਸ਼੍ਰੀਨਗਰ ਜਾ ਰਹੀ ਸੀ। ਬੁੱਧਵਾਰ ਦੇਰ ਰਾਤ ਜ਼ੋਜਿਲਾ ਵਿਖੇ ਇਹ ਸੜਕ 'ਤੇ ਤਿਲਕ ਕੇ ਟੋਏ 'ਚ ਜਾ (Tragic accident in Jammu and Kashmir) ਡਿੱਗੀ। ਉਨ੍ਹਾਂ ਕਿਹਾ ਕਿ ਪੁਲਿਸ, ਫੌਜ ਅਤੇ ਸਥਾਨਕ ਲੋਕਾਂ ਨੇ ਤਲਾਸ਼ੀ ਅਤੇ ਬਚਾਅ ਮੁਹਿੰਮ ਚਲਾਈ ਅਤੇ 4 ਲਾਸ਼ਾਂ ਅਤੇ 5 ਹੋਰ ਜ਼ਖਮੀ ਲੋਕਾਂ ਨੂੰ ਬਰਾਮਦ ਕੀਤਾ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ,  ਜਿਥੇ ਉਹਨਾਂ ਨੇ ਦਮ ਤੋੜ ਦਿੱਤਾ।

 

 

ਮ੍ਰਿਤਕਾਂ ਦੀ ਪਛਾਣ ਅਜ਼ਹਰ ਇਕਬਾਲ (ਡਰਾਈਵਰ) ਵਾਸੀ ਪੁੰਛ, ਅੰਕਿਤ ਦਲੀਪ ਵਾਸੀ ਗੁਜਰਾਤ, ਗਾਂਧੀ ਮਾਰਮੂ ਅਤੇ ਉਸ ਦੇ ਪਿਤਾ ਮੰਗਲ ਮਾਰਮੂ ਵਾਸੀ ਝਾਰਖੰਡ, ਰਣਜੀਤ ਕੁਮਾਰ ਵਾਸੀ ਪੰਜਾਬ, ਮੁਹੰਮਦ ਅਸਲਮ ਪਾਰੇ ਵਜੋਂ ਹੋਈ ਹੈ। ਜੰਮੂ-ਕਸ਼ਮੀਰ ਦੇ ਕੁਲਗਾਮ ਵਾਸੀ ਨਾਇਬ, ਉੱਤਰ ਪ੍ਰਦੇਸ਼ ਵਾਸੀ ਸੂਬੇਦਾਰ ਨਾਇਕ ਚੰਦ, ਛੱਤੀਸਗੜ੍ਹ ਵਾਸੀ ਦਿਲੇਸ਼ਵਰ ਸਿੱਧਰ ਅਤੇ ਇੱਕ ਹੋਰ ਵਿਅਕਤੀ ਸੁਨੀਲ ਲਾਲ ਵਜੋਂ ਸ਼ਾਮਲ (Tragic accident in Jammu and Kashmir) ਹਨ।

 

ਜੰਮੂ-ਕਸ਼ਮੀਰ ਅਪਨੀ ਪਾਰਟੀ (ਜੇ.ਕੇ.ਏ.ਪੀ.) ਦੇ ਪ੍ਰਧਾਨ ਸਈਅਦ ਮੁਹੰਮਦ ਅਲਤਾਫ ਬੁਖਾਰੀ ਨੇ ਬੁੱਧਵਾਰ ਰਾਤ ਨੂੰ ਸ਼੍ਰੀਨਗਰ-ਕਾਰਗਿਲ ਹਾਈਵੇਅ 'ਤੇ ਜ਼ੋਜਿਲਾ ਦੱਰੇ 'ਤੇ ਹੋਏ ਹਾਦਸੇ 'ਚ 9 ਲੋਕਾਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।