ਜੈਪੁਰ: ਹਵਾਈ ਅੱਡੇ ਤੋਂ ਤਸਕਰ ਨੂੰ 70 ਲੱਖ ਤੋਂ ਵੱਧ ਦੇ ਸੋਨੇ ਸਮੇਤ ਕੀਤਾ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅੰਡਰ ਵੀਅਰ ਅਤੇ ਜੁੱਤੀਆਂ ਵਿਚ ਛੁਪਾ ਕੇ ਤਸਕਰ ਲਿਆਇਆ ਸੀ ਇਕ ਕਿਲੋ ਸੋਨਾ

photo

 

ਜੈਪੁਰ: ਕਸਟਮ ਅਧਿਕਾਰੀਆਂ ਨੇ ਜੈਪੁਰ ਹਵਾਈ ਅੱਡੇ 'ਤੇ 1 ਕਿਲੋ 144 ਗ੍ਰਾਮ ਸੋਨਾ ਬਰਾਮਦ ਕੀਤਾ ਹੈ। ਇਸ ਸੋਨੇ ਦੀ ਬਾਜ਼ਾਰੀ ਕੀਮਤ ਕਰੀਬ 70 ਲੱਖ 69 ਹਜ਼ਾਰ 920 ਰੁਪਏ ਦੱਸੀ ਜਾ ਰਹੀ ਹੈ। ਮੁਲਜ਼ਮ ਇਸ ਨੂੰ ਅੰਡਰ ਵੀਅਰ ਅਤੇ ਜੁੱਤੀਆਂ ਵਿਚ ਛੁਪਾ ਕੇ ਲਿਆਇਆ ਸੀ। ਕਸਟਮ ਅਧਿਕਾਰੀਆਂ ਨੇ ਦਸਿਆ- ਇਹ ਸੋਨਾ ਏਅਰ ਅਰੇਬੀਆ ਦੀ ਫਲਾਈਟ ਰਾਹੀਂ ਜੈਪੁਰ ਲਿਆਂਦਾ ਜਾ ਰਿਹਾ ਸੀ। ਮੁਲਜ਼ਮ ਤਸਕਰ ਮੂਲ ਰੂਪ ਤੋਂ ਰਾਜਸਥਾਨ ਦਾ ਰਹਿਣ ਵਾਲਾ ਹੈ। ਕਈ ਵਿਦੇਸ਼ੀ ਦੌਰੇ ਵੀ ਕਰ ਚੁੱਕਾ ਹੈ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਥੋਂ ਅਦਾਲਤ ਨੇ ਮੁਲਜ਼ਮ ਨੂੰ ਜੇਲ੍ਹ ਭੇਜ ਦਿਤਾ ਹੈ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਗੁੰਡਾਗਰਦੀ ਦਾ ਨੰਗਾ ਨਾਚ, 10-12 ਨੌਜਵਾਨਾਂ ਨੇ ਨੌਜਵਾਨ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ

ਕਸਟਮ ਅਧਿਕਾਰੀਆਂ ਨੇ ਦੱਸਿਆ- ਯਾਤਰੀ 26 ਮਈ ਨੂੰ ਸ਼ਾਰਜਾਹ ਤੋਂ ਏਅਰ ਅਰੇਬੀਆ ਦੀ ਫਲਾਈਟ ਨੰਬਰ G9435 ਤੋਂ ਜੈਪੁਰ ਹਵਾਈ ਅੱਡੇ 'ਤੇ ਉਤਰਿਆ ਸੀ। ਟੀਮ ਨੂੰ ਪਿਛਲੇ ਦਿਨੀਂ ਮੁਲਜ਼ਮ ਬਾਰੇ ਜਾਣਕਾਰੀ ਮਿਲੀ ਸੀ। ਯਾਤਰੀ ਨੂੰ ਹਵਾਈ ਅੱਡੇ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਹੀ ਹਵਾਈ ਅੱਡੇ ਦੇ ਪਰਿਸਰ ਵਿਚ ਹੀ ਹਿਰਾਸਤ ਵਿਚ ਲੈ ਲਿਆ ਗਿਆ। ਇਸ ਦੌਰਾਨ ਮੁਲਜ਼ਮ ਨੇ ਕਿਸੇ ਵੀ ਤਰ੍ਹਾਂ ਦਾ ਸੋਨਾ ਹੋਣ ਤੋਂ ਇਨਕਾਰ ਕੀਤਾ। ਇਸ 'ਤੇ ਕਸਟਮ ਅਧਿਕਾਰੀਆਂ ਨੇ ਦੋਸ਼ੀ ਅਤੇ ਉਸ ਦੇ ਸਮਾਨ ਦੀ ਸਕੈਨਿੰਗ ਕੀਤੀ।

ਇਹ ਵੀ ਪੜ੍ਹੋ: ਮਮਤਾ ਬੈਨਰਜੀ ਨੇ ਆਗਰਾ 'ਚ ਗੈਰ-ਕਾਨੂੰਨੀ ਪਟਾਕਾ ਫੈਕਟਰੀ 'ਚ ਧਮਾਕੇ ਲਈ ਲੋਕਾਂ ਤੋਂ ਮੰਗੀ ਮੁਆਫ਼ੀ

ਜਾਂਚ ਦੌਰਾਨ ਮੁਲਜ਼ਮ ਦੀਆਂ ਜੁੱਤੀਆਂ ਅਤੇ ਅੰਡਰ ਵੀਅਰ ਦੇ ਅੱਗੇ ਸੋਨੇ ਦੀ ਪੇਸਟ ਮਿਲੀ। ਇਸ ਦਾ ਭਾਰ 1 ਕਿਲੋ 144 ਗ੍ਰਾਮ ਨਿਕਲਿਆ। ਕਸਟਮ ਅਧਿਕਾਰੀਆਂ ਨੇ ਦੱਸਿਆ- ਦੋਸ਼ੀ ਮੂਲ ਰੂਪ ਤੋਂ ਸ਼ੇਖਾਵਤੀ ਦਾ ਰਹਿਣ ਵਾਲਾ ਹੈ। ਮੁਲਜ਼ਮ ਪਹਿਲਾਂ ਵੀ ਵਿਦੇਸ਼ ਜਾ ਚੁੱਕਾ ਹੈ। ਇਸੇ ਕਾਰਨ ਮੁਲਜ਼ਮ ਤੋਂ ਸੋਨੇ ਨੂੰ ਲੈ ਕੇ ਕਈ ਸਵਾਲ ਪੁੱਛੇ ਗਏ। ਮੁਲਜ਼ਮ ਵਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿਤਾ ਗਿਆ। ਇਸ ’ਤੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੋਂ ਅਦਾਲਤ ਨੇ ਉਸ ਨੂੰ ਜੇਲ੍ਹ ਭੇਜ ਦਿਤਾ।

ਮੁਲਜ਼ਮ ਨੇ ਜੁੱਤੀਆਂ ਦੀਆਂ ਤਲੀਆਂ ਵਿਚ ਪੇਸਟ ਬਣਾ ਕੇ ਸੋਨਾ ਪਾਇਆ ਸੀ। ਸੋਨੇ ਦੇ ਸਾਰੇ ਟੁਕੜੇ ਵੱਖ-ਵੱਖ ਥਾਵਾਂ 'ਤੇ ਚਿਪਕਾ ਕੇ ਰੱਖੇ ਹੋਏ ਸਨ। ਇਸ ਦੇ ਨਾਲ ਹੀ ਤਸਕਰ ਨੇ ਅੰਡਰ ਵੀਅਰ ਦੇ ਬਾਰਡਰ 'ਚ ਸੋਨੇ ਦੀ ਪੇਸਟ ਵੀ ਲਗਾਈ ਹੋਈ ਸੀ।