ਮਾਈਨਿੰਗ ਇੰਸਪੈਕਟਰ ਦੀ ਕਾਰਵਾਈ : ਸੀ.ਐਮ.ਫਲਾਇੰਗ, RTA ਟੀਮ ਦੀ ਰੇਕੀ ਕਰਕੇ ਮਾਈਨਿੰਗ ਮਾਫੀਆ ਨੂੰ ਦਿੰਦੇ ਸੀ ਸੂਚਨਾ, 4 ਗ੍ਰਿਫਤਾਰ
ਟੀਮ ਨੇ ਕਾਬੂ ਕੀਤੇ ਚਾਰੇ ਵਿਅਕਤੀਆਂ ਅਤੇ ਦੋਵੇਂ ਕਾਰਾਂ ਪੁਲਿਸ ਹਵਾਲੇ ਕਰ ਦਿਤੀਆਂ।
ਯਮੁਨਾਨਗਰ : ਸੀਐਮ ਫਲਾਇੰਗ ਦੀ ਟੀਮ ਨੇ ਸ਼ੁੱਕਰਵਾਰ ਸਵੇਰੇ ਸ਼ਹਿਰ ਦੇ ਤ੍ਰਿਵੇਣੀ ਚੌਕ 'ਤੇ ਰੇਤ ਨਾਲ ਭਰੀਆਂ 4 ਟਰੈਕਟਰ-ਟਰਾਲੀਆਂ ਫੜੀਆਂ, ਜਿਨ੍ਹਾਂ ਕੋਲ ਈ-ਡਿਪਾਰਚਰ ਨਹੀਂ ਸੀ। ਸੀ.ਐਮ ਫਲਾਇੰਗ ਨੇ ਰੇਤ ਦੀ ਨਾਜਾਇਜ਼ ਸਪਲਾਈ ਕਰਨ ਵਾਲੇ ਟਰੈਕਟਰ-ਟਰਾਲੀਆਂ ਰਾਦੌਰ ਪੁਲਿਸ ਨੂੰ ਸੌਂਪੀਆਂ।
ਜਦਕਿ ਟਰੈਕਟਰ ਚਾਲਕ ਮੌਕੇ 'ਤੇ ਟਰੈਕਟਰ-ਟਰਾਲੀ ਛੱਡ ਕੇ ਫਰਾਰ ਹੋ ਗਿਆ। ਸੀ.ਐਮ ਫਲਾਇੰਗ ਟੀਮ ਦੀ ਸੂਚਨਾ 'ਤੇ ਮਾਈਨਿੰਗ ਇੰਸਪੈਕਟਰ ਰੋਹਿਤ ਰਾਣਾ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਕੀਤੀ | ਜ਼ਬਤ ਕੀਤੇ ਟਰੈਕਟਰ-ਟਰਾਲੀਆਂ 'ਤੇ ਕਰੀਬ 8 ਲੱਖ 64 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਦੂਜੇ ਪਾਸੇ ਰਾਦੌਰ ਇਲਾਕੇ ਵਿਚ ਸੀਐਮ ਫਲਾਇੰਗ ਅਤੇ ਆਰਟੀਏ ਦੀ ਰੇਕੀ ਦੀ ਸੂਚਨਾ ਉੱਤੇ ਸੀਐਮ ਫਲਾਇੰਗ ਦੀ ਟੀਮ ਨੇ ਸ਼ੁੱਕਰਵਾਰ ਨੂੰ ਵੀ 2 ਕਾਰਾਂ ਵਿਚ ਸਵਾਰ 4 ਲੋਕਾਂ ਨੂੰ ਕਾਬੂ ਕੀਤਾ। ਫੜੇ ਗਏ ਵਿਅਕਤੀ ਪਿੰਡ ਜਠਲਾਣਾ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਟੀਮ ਨੇ ਕਾਬੂ ਕੀਤੇ ਚਾਰੇ ਵਿਅਕਤੀਆਂ ਅਤੇ ਦੋਵੇਂ ਕਾਰਾਂ ਪੁਲਿਸ ਹਵਾਲੇ ਕਰ ਦਿਤੀਆਂ।
ਇਸ ਸਬੰਧੀ ਪੁਲਿਸ ਨੇ ਪਿੰਡ ਜਤਲਾਣਾ ਦੇ ਰਹਿਣ ਵਾਲੇ ਅੱਬਰ, ਮਹਿਬੂਬ, ਜਮਸ਼ੇਦ ਅਤੇ ਦਿਲਸ਼ਾਦ ਵਾਸੀ ਲੱਡਾ ਖੱਦਰ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਟਰੈਕਟਰ-ਟਰਾਲੀ ਚਾਲਕ ਨਦੀਮ ਵਾਸੀ ਜਠਲਾਣਾ ਦੇ ਖ਼ਿਲਾਫ਼ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ। ਟੀਮ ਦੇ ਅਧਿਕਾਰੀਆਂ ਨੇ ਦਸਿਆ ਕਿ ਅਧਿਕਾਰੀਆਂ ਦੀ ਰੇਕੀ ਕਰਨ ਲਈ ਜਠਲਾਣਾ ਗਰੁੱਪ ਦੇ ਨਾਂ ਨਾਲ ਰੇਕੀ ਕਰਦੇ ਫੜੇ ਗਏ ਲੋਕਾਂ ਦੇ ਮੋਬਾਇਲਾਂ 'ਚ ਇਕ ਗਰੁੱਪ ਬਣਾਇਆ ਗਿਆ ਹੈ। ਜਿਸ ਵਿਚ 150 ਤੋਂ ਵੱਧ ਲੋਕਾਂ ਦੀ ਗਿਣਤੀ ਹੈ।
ਸੀਐਮ ਫਲਾਇੰਗ ਦੀਆਂ ਕਈ ਟੀਮਾਂ ਨੇ ਸ਼ੁੱਕਰਵਾਰ ਨੂੰ ਗੁੜਗਾਓਂ, ਬਾਦਸ਼ਾਹਪੁਰ, ਸੋਹਨਾ, ਪਟੌਦੀ, ਫਾਰੂਖਨਗਰ ਸਥਿਤ ਪਟਵਾਰ ਇਮਾਰਤਾਂ 'ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਸੀ.ਐਮ ਫਲਾਇੰਗ ਟੀਮਾਂ ਨੇ ਜ਼ਿਲ੍ਹੇ ਵਿਚ 20 ਤੋਂ ਵੱਧ ਪਟਵਾਰੀ ਗੈਰਹਾਜ਼ਰ ਪਾਏ, ਜਦਕਿ ਕੁਝ ਪਟਵਾਰ ਇਮਾਰਤਾਂ ਵਿਚ ਪ੍ਰਾਈਵੇਟ ਮੁਲਾਜ਼ਮ ਵੀ ਬੈਠੇ ਪਾਏ ਗਏ। ਜਿਸ ਕਾਰਨ ਸੀਐਮ ਫਲਾਇੰਗ ਦੀ ਟੀਮ ਪਟਵਾਰੀਆਂ ਦਾ ਰਿਕਾਰਡ ਆਪਣੇ ਨਾਲ ਲੈ ਗਈ। ਇਸ ਦੇ ਨਾਲ ਹੀ ਸੀਐਮ ਫਲਾਇੰਗ ਟੀਮ ਦੇ ਅਧਿਕਾਰੀ ਹਰੀਸ਼ ਨੇ ਦਸਿਆ ਕਿ ਕਾਗਜ਼ਾਤ ਕਬਜ਼ੇ ਵਿਚ ਲੈ ਲਏ ਗਏ ਹਨ।