Prajwal Revanna Case : 31 ਮਈ ਨੂੰ SIT ਸਾਹਮਣੇ ਪੇਸ਼ ਹੋਵੇਗਾ ਪ੍ਰਜਵਲ ਰੇਵੰਨਾ , ਪਰਿਵਾਰ ਅਤੇ ਸਮਰਥਕਾਂ ਤੋਂ ਮੰਗੀ ਮਾਫੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੈਕਸ ਸਕੈਂਡਲ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪ੍ਰਜਵਲ ਰੇਵੰਨਾ ਫਰਾਰ ਚੱਲ ਰਿਹਾ ਸੀ

Prajwal Revanna Case

Prajwal Revanna Case : ਕਰਨਾਟਕ ਸੈਕਸ ਸਕੈਂਡਲ ਦਾ ਮੁੱਖ ਆਰੋਪੀ ਪ੍ਰਜਵਲ ਰੇਵੰਨਾ 31 ਮਈ ਨੂੰ SIT ਸਾਹਮਣੇ ਪੇਸ਼ ਹੋਵੇਗਾ। ਸੈਕਸ ਸਕੈਂਡਲ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪ੍ਰਜਵਲ ਰੇਵੰਨਾ ਫਰਾਰ ਚੱਲ ਰਿਹਾ ਸੀ। ਪਿਛਲੇ ਦਿਨੀਂ ਜਾਣਕਾਰੀ ਸਾਹਮਣੇ ਆਈ ਸੀ ਕਿ ਇਸ ਮਾਮਲੇ ਦੇ ਤੂਲ ਫੜਨ ਤੋਂ ਬਾਅਦ ਉਹ ਵਿਦੇਸ਼ ਭੱਜ ਗਿਆ। 

ਪ੍ਰਜਵਲ ਰੇਵੰਨਾ ਨੇ ਆਪਣੇ ਬਿਆਨ 'ਚ ਕਿਹਾ, 'ਮੇਰੇ ਖਿਲਾਫ ਸਿਆਸੀ ਸਾਜ਼ਿਸ਼ ਰਚੀ ਗਈ। ਮੈਂ ਡਿਪਰੈਸ਼ਨ ਵਿੱਚ ਚਲਾ ਗਿਆ। ਹਸਨ 'ਚ ਕੁਝ ਤਾਕਤਾਂ ਮੇਰੇ ਵਿਰੁੱਧ ਕੰਮ ਕਰ ਰਹੀਆਂ ਹਨ ਕਿਉਂਕਿ ਮੈਂ ਸਿਆਸੀ ਤੌਰ 'ਤੇ ਅੱਗੇ ਵਧ ਰਿਹਾ ਹਾਂ। ਮੈਂ 31 ਨੂੰ ਸਵੇਰੇ 10 ਵਜੇ ਐਸਆਈਟੀ ਦੇ ਸਾਹਮਣੇ ਪੇਸ਼ ਹੋਵਾਂਗਾ ਅਤੇ ਸਹਿਯੋਗ ਕਰਾਂਗਾ। ਮੈਨੂੰ ਨਿਆਂਪਾਲਿਕਾ 'ਤੇ ਭਰੋਸਾ ਹੈ, ਮੇਰੇ ਖਿਲਾਫ਼ ਝੂਠੇ ਕੇਸ ਹਨ, ਮੈਨੂੰ ਕਾਨੂੰਨ 'ਤੇ ਭਰੋਸਾ ਹੈ।

ਪ੍ਰਜਵਲ ਰੇਵੰਨਾ ਨੇ ਕਿਹਾ ਕਿ ਵਿਦੇਸ਼ ਵਿੱਚ ਮੇਰੇ ਠਿਕਾਣੇ ਬਾਰੇ 'ਚ ਸਹੀ ਜਾਣਕਾਰੀ ਨਾ ਦੇਣ ਲਈ ਮੈਂ ਆਪਣੇ ਪਰਿਵਾਰਕ ਮੈਂਬਰਾਂ, ਮੇਰੇ ਕੁਮਾਰਨਾ ਅਤੇ ਪਾਰਟੀ ਵਰਕਰਾਂ ਤੋਂ ਮੁਆਫੀ ਮੰਗਦਾ ਹਾਂ। 

ਪ੍ਰਜਵਲ ਨੇ ਅੱਗੇ ਕਿਹਾ ਕਿ ਜਦੋਂ 26 ਨੂੰ ਚੋਣਾਂ ਖਤਮ ਹੋਈਆਂ ਤਾਂ ਮੇਰੇ ਖਿਲਾਫ ਕੋਈ ਕੇਸ ਨਹੀਂ ਸੀ। SIT ਦਾ ਗਠਨ ਨਹੀਂ ਕੀਤਾ ਗਿਆ। ਮੇਰੇ ਜਾਣ ਤੋਂ 2-3 ਦਿਨਾਂ ਬਾਅਦ ਮੈਂ ਯੂਟਿਊਬ 'ਤੇ ਆਪਣੇ ਵਿਰੁੱਧ ਲੱਗੇ ਇਹ ਆਰੋਪ ਦੇਖੇ। ਮੈਂ ਆਪਣੇ ਵਕੀਲ ਰਾਹੀਂ SIT ਨੂੰ ਪੱਤਰ ਲਿਖ ਕੇ 7 ਦਿਨਾਂ ਦਾ ਸਮਾਂ ਵੀ ਮੰਗਿਆ।

ਸੀਐਮ ਨੇ ਪ੍ਰਜਵਲ ਰੇਵੰਨਾ ਦਾ ਪਾਸਪੋਰਟ ਰੱਦ ਕਰਨ ਦੀ ਕੀਤੀ ਸੀ ਮੰਗ  

ਹਾਲ ਹੀ ਵਿੱਚ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਪ੍ਰਜਵਲ ਰੇਵੰਨਾ ਦੇ ਡਿਪਲੋਮੈਟਿਕ ਪਾਸਪੋਰਟ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਇਸ ਸਬੰਧੀ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਸੀ। ਆਪਣੇ ਪੱਤਰ ਵਿੱਚ ਸਿੱਧਰਮਈਆ ਨੇ ਇਸਨੂੰ "ਸ਼ਰਮਨਾਕ" ਕਿਹਾ ਕਿ ਰੇਵੰਨਾ ਨੇ ਦੋਸ਼ਾਂ ਦੇ ਸਾਹਮਣੇ ਆਉਣ ਅਤੇ ਉਸਦੇ ਖਿਲਾਫ ਪਹਿਲਾ ਅਪਰਾਧਿਕ ਮਾਮਲਾ ਦਰਜ ਹੋਣ ਤੋਂ ਠੀਕ ਪਹਿਲਾਂ ਦੇਸ਼ ਛੱਡਣ ਲਈ ਆਪਣੇ ਡਿਪਲੋਮੈਟਿਕ ਪਾਸਪੋਰਟ ਦੀ ਵਰਤੋਂ ਕੀਤੀ।