Manoj Tiwari : ਵਾਰਾਣਸੀ 'ਚ ਬੀਜੇਪੀ ਸਾਂਸਦ ਮਨੋਜ ਤਿਵਾੜੀ ਨੂੰ ਮਹਿਲਾ ਨੇ ਬਣਾਇਆ ਬੰਧਕ, ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਿਸ ਦੀ ਵੀਡੀਓ ਮਨੋਜ ਤਿਵਾਰੀ ਨੇ ਖੁਦ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ

Manoj Tiwari

Manoj Tiwari : ਦਿੱਲੀ 'ਚ ਲੋਕ ਸਭਾ ਚੋਣਾਂ ਤੋਂ ਬਾਅਦ ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਵਾਰਾਣਸੀ ਦੌਰੇ 'ਤੇ ਹਨ। ਵਾਰਾਣਸੀ 'ਚ ਇਕ ਮਹਿਲਾ  ਨੇ ਮਨੋਜ ਤਿਵਾੜੀ ਨੂੰ ਆਪਣੇ ਬੇਟੇ ਨਾਲ ਮਿਲਾਉਣ ਲਈ ਆਪਣੀ ਦੁਕਾਨ 'ਤੇ ਕੁਝ ਸਮੇਂ ਲਈ ਬੰਧਕ ਬਣਾ ਲਿਆ। ਜਿਸ ਦੀ ਵੀਡੀਓ ਮਨੋਜ ਤਿਵਾਰੀ ਨੇ ਖੁਦ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ। 

ਮਨੋਜ ਤਿਵਾਰੀ ਨੇ ਇਸ ਮਜ਼ੇਦਾਰ ਵੀਡੀਓ ਨੂੰ ਐਕਸ 'ਤੇ ਸ਼ੇਅਰ ਕੀਤਾ ਹੈ। ਕੈਪਸ਼ਨ ਵਿੱਚ ਲਿਖਿਆ- ਕਾਸ਼ੀ ਦੀ ਇੱਕ ਮਹਿਲਾ ਨੇ ਆਪਣੇ ਬੇਟੇ ਨਾਲ ਮਿਲਵਾਉਣ ਲਈ ਬੰਧਕ ਬਣਾ ਲਿਆ। ਵੀਡੀਓ 'ਚ ਮਨੋਜ ਤਿਵਾਰੀ ਉਕਤ ਮਹਿਲਾ ਦੀ ਦੁਕਾਨ 'ਤੇ ਬੈਠੇ ਹਨ।

ਉਹ ਸੰਸਦ ਮੈਂਬਰ ਨੂੰ ਕਹਿੰਦੀ ਹੈ ਕਿ ਤੁਹਾਡੇ ਨਾਲ ਭੈਣ-ਭਰਾ ਦਾ ਸਬੰਧ ਹੋ ਗਿਆ ਹੈ। ਉਹ ਉਨ੍ਹਾਂ ਨੂੰ ਭਰਾ ਆਖਦੀ ਹੈ। ਔਰਤ ਨੇ ਆਪਣੇ ਬੇਟੇ ਨੂੰ  ਫੋਨ ਲਗਾ ਕੇ ਕਿਹਾ - ਅਰੇ ਮਨੋਜ ਤਿਵਾੜੀ ਸਾਹਿਬ ਆਏ ਹੈ। ਜਲਦੀ ਦੁਕਾਨ 'ਤੇ ਆਓ। 

ਇਸ ਦੌਰਾਨ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਇਕ ਮੇਜ਼ 'ਤੇ ਬੈਠੇ ਹਨ। ਇਸ ਦੌਰਾਨ ਔਰਤ ਦਾ ਬੇਟਾ ਆ ਜਾਂਦਾ ਹੈ ਅਤੇ ਉਹ ਮਨੋਜ ਤਿਵਾਰੀ ਨੂੰ ਮਿਲ ਕੇ ਖੁਸ਼ ਹੋ ਜਾਂਦਾ ਹੈ।