ਸਾਲਿਆਂ ਵਲੋਂ ਜੀਜੇ ਤੇ ਜਾਨਲੇਵਾ ਹਮਲਾ: ਲੱਗੀ ਧਾਰਾ 307
ਲਵ ਮੈਰਿਜ ਤੋਂ ਬਾਅਦ ਨੌਜਵਾਨ ਅਪਣੀ ਪਤਨੀ ਦੇ ਘਰ ਦੇ ਬਾਹਰ ਗੇੜੀ ਮਾਰਦਾ ਸੀ।
Deadly attack on Brother in Law
ਚੰਡੀਗੜ੍ਹ, ਲਵ ਮੈਰਿਜ ਤੋਂ ਬਾਅਦ ਨੌਜਵਾਨ ਅਪਣੀ ਪਤਨੀ ਦੇ ਘਰ ਦੇ ਬਾਹਰ ਗੇੜੀ ਮਾਰਦਾ ਸੀ। ਲੜਕੀ ਦੇ ਭਰਾਵਾਂ ਨੇ ਪਹਿਲਾਂ ਉਸ ਨੂੰ ਗੇੜੀਆਂ ਮਾਰਨ ਤੋਂ ਮਨਾਂ ਕੀਤਾ ਪਰ ਪੁਲਕਿਤ ਦੇ ਨਾ ਮੰਨਣ ਤੇ ਉਨ੍ਹਾਂ ਨੇ ਪੁਲਕਿਤ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਨੇ ਪਹਿਲਾਂ ਜਖ਼ਮੀ ਪੁਲਕਿਤ ਦੀ ਕਾਰ ਤੋੜੀ ਅਤੇ ਫਿਰ ਉਸਨੂੰ ਬਹੁਤ ਬੂਰੁ ਤਰਾਂ ਕੁੱਟਿਆ। ਇਸ ਤੋਂ ਬਾਅਦ ਉਸ ਦੇ ਸਰੀਰ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਵਾਰ ਹਮਲਾ ਕੀਤਾ। ਸਬੰਧਤ ਮਾਮਲੇ ਵਿਚ ਮਨੀਮਾਜਰਾ ਥਾਣਾ ਪੁਲਿਸ ਨੇ ਧਾਰਾ - 307 ਯਾਨੀ ਕਾਤੀਲਾਨਾ ਹਮਲਾ ਕਰਨ ਦੇ ਤਹਿਤ ਕੇਸ ਦਰਜ ਕਰ ਕਿ ਦੋਵਾਂ ਭਰਾਵਾਂ ਨੂੰ ਗਿਰਫਤਾਰ ਕਰ ਲਿਆ ਹੈ।