ਸੰਘ ਆਗੂਆਂ ਨੂੰ ਮਿਲੇ ਯੋਗੀ
ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਸੰਘ ਮੁਖੀ ਮੋਹਨ ਭਾਗਵਤ ਸਮੇਤ ਸੰਗਠਨ ਦੇ ਚੋਟੀ ਦੇ ਆਗੂਆਂ ਨਾਲ ਵੱਖ-ਵੱਖ ਮੁੱਦਿਆਂ 'ਤੇ ਗੱਲਬਾਤ ..
Yogi with RSS leaders
ਨਵੀਂ ਦਿੱਲੀ, ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਸੰਘ ਮੁਖੀ ਮੋਹਨ ਭਾਗਵਤ ਸਮੇਤ ਸੰਗਠਨ ਦੇ ਚੋਟੀ ਦੇ ਆਗੂਆਂ ਨਾਲ ਵੱਖ-ਵੱਖ ਮੁੱਦਿਆਂ 'ਤੇ ਗੱਲਬਾਤ ਕੀਤੀ। ਯੋਗੀ ਨੇ ਕਲ ਇਸ ਗੱਲ 'ਤੇ ਜ਼ੋਰ ਦਿਤਾ ਸੀ ਕਿ ਅਯੋਧਿਆ ਵਿਚ ਰਾਮ ਮੰਦਰ ਦਾ ਨਿਰਮਾਣ ਹੋਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਸੰਘ ਦੇ ਕਾਰਜਕਾਰੀ ਮੁਖੀ ਭਈਆ ਜੀ ਜੋਸ਼ੀ ਨਾਲ ਦੋ ਘੰਟੇ ਤੋਂ ਵੱਧ ਸਮੇਂ ਤਕ ਗੱਲਬਾਤ ਕੀਤੀ ਅਤੇ ਬਾਅਦ ਵਿਚ ਗੱਲਬਾਤ ਵਿਚ ਸੰਘ ਮੁਖੀ ਵੀ ਸ਼ਾਮਲ ਹੋਏ। ਆਮ ਚੋਣਾਂ ਦੇ ਸਨਮੁਖ ਇਸ ਬੈਠਕ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਸੰਘ ਦੇ ਕੁੱਝ ਆਗੂਆਂ ਨੇ ਪਹਿਲਾਂ ਯੋਗੀ ਨਾਲ ਮੁਲਾਕਾਤ ਕੀਤੀ ਸੀ। (ਏਜੰਸੀ)