ਸੁਧਾਰ ਘਰ' ਦੀ ਬਜਾਏ 'ਵਿਗਾੜ ਘਰ' ਬਣੀਆਂ ਯੂਪੀ ਦੀਆਂ ਜੇਲ੍ਹਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੇਲ੍ਹ 'ਚ ਪਿਸਤੌਲ ਲਹਿਰਾਉਂਦੇ ਨਜ਼ਰ ਆਏ ਅਪਰਾਧੀ

Unnao Jail Inmates Flashing Gun Goes Viral

ਯੂਪੀ- ਯੂਪੀ ਦੀਆਂ ਜੇਲ੍ਹਾਂ ਅਪਰਾਧੀਆਂ ਲਈ 'ਸੁਧਾਰ ਘਰ' ਦੀ ਬਜਾਏ 'ਵਿਗਾੜ ਘਰ' ਸਾਬਤ ਹੋ ਰਹੀਆਂ ਹਨ ਕਿਉਂਕਿ ਅਪਰਾਧੀਆਂ ਦੀਆਂ ਅਪਰਾਧਿਕ ਕਾਰਵਾਈਆਂ ਜੇਲ੍ਹਾਂ ਦੇ ਅੰਦਰੋਂ ਵੀ ਓਵੇਂ ਜਿਵੇਂ ਜਾਰੀ ਹੈ ਹਾਲ ਹੀ ਵਿਚ ਉਤਰ ਪ੍ਰਦੇਸ਼ ਦੇ ਉਨਾਵ ਜ਼ਿਲ੍ਹੇ ਦੀ ਜੇਲ੍ਹ ਅੰਦਰੋਂ ਅਪਰਾਧੀਆਂ ਦਾ ਵੀਡੀਓ ਵਾਇਰਲ ਹੋਇਆ ਹੈ ਜਿਸ ਵਿਚ ਜੇਲ੍ਹ ਵਿਚ ਬੰਦ ਅਪਰਾਧੀ ਸ਼ਰ੍ਹੇਆਮ ਪਿਸਤੌਲ ਲਹਿਰਾਉਂਦੇ ਨਜ਼ਰ ਆ ਰਹੇ ਹਨ। ਇੱਥੇ ਹੀ ਬਸ ਨਹੀਂ ਵੀਡੀਓ ਵਿਚ ਨਜ਼ਰ ਆ ਰਹੇ ਅਪਰਾਧੀ ਯੂਪੀ ਦੀ ਯੋਗੀ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਵੀ ਸੁਣਾਈ ਦੇ ਰਹੇ ਹਨ।

ਅਪਰਾਧੀ ਆਖ ਰਹੇ ਹਨ ਕਿ ਉਨ੍ਹਾਂ ਭਾਵੇਂ ਕਿਸੇ ਵੀ ਜੇਲ੍ਹ ਵਿਚ ਟ੍ਰਾਂਸਫਰ ਕਰ ਦਿਓ ਉਹ ਉਥੇ ਹੀ ਅਪਣਾ ਦਫ਼ਤਰ ਬਣਾ ਲੈਣਗੇ। ਹੋਰ ਤਾਂ ਹੋਰ ਜੇਲ੍ਹ ਪ੍ਰਸ਼ਾਸਨ ਵੀ ਇਨ੍ਹਾਂ ਖ਼ਤਰਨਾਕ ਅਪਰਾਧੀਆਂ ਅੱਗੇ ਨਤਮਸਤਕ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਇਨ੍ਹਾਂ ਅਪਰਾਧੀਆਂ ਨੂੰ ਜੇਲ੍ਹ ਦੇ ਅੰਦਰ ਹੀ ਕਾਫ਼ੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸੂਬੇ ਦੇ ਗ੍ਰਹਿ ਵਿਭਾਗ ਦਾ ਕਹਿਣਾ ਹੈ ਕਿ ਵੀਡੀਓ ਵਿਚ ਦਿਖਾਇਆ ਗਿਆ ਪਿਸਤੌਲ ਅਸਲੀ ਨਹੀਂ ਹੈ ਬਲਕਿ ਉਹ ਮਿੱਟੀ ਦਾ ਬਣਿਆ ਹੋਇਆ ਹੈ ਪਰ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਜੇਲ੍ਹ ਪ੍ਰਸ਼ਾਸਨ ਅਪਰਾਧੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਦਕਿ ਅਪਰਾਧੀਆਂ ਕੋਲ  ਮੋਬਾਇਲ ਦਾ ਹੋਣਾ ਵੀ ਜੇਲ੍ਹ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ।