ਕੋਰੋਨਾ ਸੰਕਟ: ਹਵਾਬਾਜ਼ੀ ਮੰਤਰਾਲੇ ਵਲੋਂ 15 ਜੁਲਾਈ ਤਕ ਕੌਮਾਂਤਰੀ ਉਡਾਣਾਂ ਰੱਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਿਵਲ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਉਡਾਣਾਂ 15 ਜੁਲਾਈ ਤਕ ਮੁਲਤਵੀ ਕੀਤੀਆਂ ਜਾ ਰਹੀਆਂ ਹਨ।

Airport

ਨਵੀਂ ਦਿੱਲੀ :  ਸਿਵਲ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਉਡਾਣਾਂ 15 ਜੁਲਾਈ ਤਕ ਮੁਲਤਵੀ ਕੀਤੀਆਂ ਜਾ ਰਹੀਆਂ ਹਨ। ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਮਾਰਚ ਦੇ ਆਖ਼ਰੀ ਹਫ਼ਤੇ ਤੋਂ ਰੱਦ ਕਰ ਦਿਤੀਆਂ ਗਈਆਂ ਸਨ, ਹਾਲਾਂਕਿ, ਘਰੇਲੂ ਉਡਾਣਾਂ ਦਾ ਸੰਚਾਲਨ ਕੁੱਝ ਸ਼ਰਤਾਂ ਨਾਲ 25 ਮਈ ਤੋਂ ਸ਼ੁਰੂ ਹੋਇਆ ਹੈ।

ਇਸ ਦੌਰਾਨ ਕੇਂਦਰ ਸਰਕਾਰ ਨੇ ਚੋਣਵੇਂ ਰੂਟਾਂ ਲਈ ਅੰਤਰਰਾਸ਼ਟਰੀ ਉਡਾਣਾਂ ਦੀ ਆਗਿਆ ਦੇਣ ਦਾ ਫ਼ੈਸਲਾ ਕੀਤਾ ਹੈ। ਹਵਾਬਾਜ਼ੀ ਮੰਤਰਾਲੇ ਵਲੋਂ ਜਾਰੀ ਬਿਆਨ ਅਨੁਸਾਰ ਚੋਣਵੇਂ ਰੂਟਾਂ 'ਤੇ ਅੰਤਰਰਾਸ਼ਟਰੀ ਸ਼ਡਿਊਲ ਉਡਾਣਾਂ ਦੀ ਆਗਿਆ ਦਿਤੀ ਜਾ ਸਕਦੀ ਹੈ। ਦੂਜੇ ਪਾਸੇ ਰੇਲਵੇ ਮੰਤਰਾਲੇ ਨੇ ਇਕ ਆਦੇਸ਼ ਵਿਚ ਕਿਹਾ ਹੈ ਕਿ ਪੈਸੇਂਜਰ ਸਰਵਿਸ ਟਰੇਨਾਂ ਜਿਸ ਵਿਚ ਮੇਲ ਅਤੇ ਐਕਸਪ੍ਰੇਸ ਟਰੇਨਾਂ ਸ਼ਾਮਲ ਹਨ, ਉਹ 12 ਅਗਸਤ ਤਕ ਬੰਦ ਕੀਤੀ ਜਾ ਰਹੀ ਹੈ।

ਨਵੇਂ ਆਦੇਸ਼ ਵਿਚ ਇਹ ਸਾਫ਼ ਹੋ ਗਿਆ ਹੈ ਕਿ 12 ਅਗੱਸਤ ਤਕ ਹੁਣ ਕੇਵਲ ਸਪੈਸ਼ਲ ਟਰੇਨਾਂ ਹੀ ਚਲਾਈ ਜਾ ਸਕਣਗੀਆਂ। ਜਿਹੜੀਆਂ ਟਰੇਨਾਂ ਨੂੰ ਚਲਾਉਣ ਉੱਤੇ ਲੱਗੀ ਰੋਕ ਲੱਗੀ ਹੋਈ ਹੈ ਉਨ੍ਹਾਂ ਵਿਚ ਮੇਲ, ਐਕਸਪ੍ਰੈਸ, ਪੈਸੇਂਜਰ ਟ੍ਰੇਨ, ਲੋਕਲ ਟਰੇਨ ਆਦਿ ਸ਼ਾਮਲ ਹਨ।