ਅਨੰਤਨਾਗ 'ਚ ਸੁਰੱਖਿਆ ਬਲਾਂ 'ਤੇ ਹੋਏ ਹਮਲੇ ਵਿਚ ਜਵਾਨ ਸ਼ਹੀਦ, ਇਕ ਬੱਚੇ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਬਿਜਬੇਹਾੜਾ ਇਲਾਕੇ 'ਚ ਸੁਰੱਖਿਆ ਬਲਾਂ ਦੀ ਗਸ਼ਤੀ ਟੀਮ 'ਤੇ ਕੁੱਝ ਅਤਿਵਾਦੀਆਂ ਨੇ ਹਮਲਾ ਕਰ

File Photo

ਸ੍ਰੀਨਗਰ, 26 ਜੂਨ : ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਬਿਜਬੇਹਾੜਾ ਇਲਾਕੇ 'ਚ ਸੁਰੱਖਿਆ ਬਲਾਂ ਦੀ ਗਸ਼ਤੀ ਟੀਮ 'ਤੇ ਕੁੱਝ ਅਤਿਵਾਦੀਆਂ ਨੇ ਹਮਲਾ ਕਰ ਦਿਤਾ ਜਿਸ ਵਿਚ ਇਕ ਸੀਆਰਪੀਐਫ਼ ਜਵਾਨ ਸ਼ਹੀਦ ਹੋ ਗਿਆ। ਅਤਿਵਾਦੀਆਂ ਦੀ ਗੋਲੀਬਾਰੀ 'ਚ 8 ਸਾਲਾ ਬੱਚਾ ਦੀ ਵੀ ਮੌਤ ਹੋ ਗਈ। ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਦਖਣੀ ਕਸ਼ਮੀਰੀ ਜ਼ਿਲ੍ਹੇ ਦੇ ਬਿਜਬੇਹੜਾ ਇਲਾਕੇ 'ਚ ਪਦਸ਼ਾਹ ਬਾਗ਼ ਪੁਲ ਕੋਲ ਦੁਪਿਹਰ ਕਰੀਬ 12 ਵਜ ਕੇ 10 ਮਿੰਟ 'ਤੇ ਸੀਆਰਪੀਐਫ਼ ਦੀ 90 ਬਟਾਲੀਅਨ ਦੇ ਸੜਕ ਸੁਰੱਖਿਆ ਦਲ 'ਤੇ ਅਤਿਵਾਦੀਆਂ ਨੇ ਗੋਲੀਬਾਰੀ ਕੀਤੀ। ਉਨ੍ਹਾਂ ਦਸਿਆ ਕਿ ਹਮਲੇ 'ਚ ਸੀਆਰਪੀਐਫ਼ ਕਰਮੀ ਅਤੇ ਅੱਠ ਸਾਲ ਦਾ ਇਕ ਬੱਚਾ ਜ਼ਖ਼ਮੀ ਹੋ ਗਿਆ ਸੀ। ਦੋਹਾਂ ਨੂੰ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ

ਜਿਥੇ ਦੋਹਾਂ ਨੇ ਦਮ ਤੋੜ ਦਿਤਾ। ਜਦਕਿ ਅਤਿਵਾਦੀਆਂ ਦੀ ਤਲਾਸ਼ ਲਈ ਇਲਾਕੇ ਦੀ ਘੇਰਾਬੰਦੀ ਕਰ ਦਿਤੀ ਗਈ ਹੈ। ਪੁਲਿਸ ਅਨੁਸਾਰ ਅਤਿਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਘਾਤ ਲਗਾ ਕੇ ਹਮਲਾ ਕੀਤਾ ਹੈ। ਸੀਆਰਪੀਐਫ਼ ਦੀ ਇਕ ਪਟਰੌਲਿੰਗ ਟੀਮ ਜਦੋਂ ਜੀਰਪੋਰਾ ਹਾਈਵੇ ਨੇੜਿਉਂ ਲੰਘ ਰਹੀ ਸੀ ਤਾਂ ਇਹ ਅਤਿਵਾਦੀ ਇਥੇ ਪਹਿਲਾਂ ਤੋਂ ਹੀ ਹਮਲੇ ਦੀ ਫ਼ਿਰਾਕ 'ਚ ਲੁਕੇ ਹੋਏ ਸਨ। ਸੀਆਰਪੀਐਫ਼ ਦਾ ਵਾਹਨ ਜਿਉਂ ਹੀ ਕੋਲ ਆਇਆ, ਅਤਿਵਾਦੀਆਂ ਨੇ ਉਸ 'ਤੇ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿਤੀਆਂ।

ਪੁਲਵਾਮਾ 'ਚ ਸੁਰੱਖਿਆ ਬਲਾਂ ਨੇ ਤਿੰਨ ਅਤਿਵਾਦੀ ਮਾਰੇ
ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ ਦੇ ਤ੍ਰਾਲ ਖੇਤਰ 'ਚ ਚੀਵਾ ਉਲਾਰ 'ਚ  ਸ਼ੁਕਰਵਾਰ ਨੂੰ ਸੁਰੱਖਿਆ ਬਲਾਂ ਨੇ ਤਿੰਨ ਅਤਿਵਾਦੀਆਂ ਨੂੰ ਢੇਰ ਕਰ ਦਿਤਾ ਹੈ। ਤਿੰਨਾਂ ਅਤਿਵਾਦੀਆਂ ਦੀਆਂ ਲਾਸ਼ਾਂ ਤੇ ਹਥਿਆਰਾਂ ਨੂੰ ਕਬਜ਼ੇ 'ਚ ਲੈਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਆਪ੍ਰੇਸ਼ਨ ਖ਼ਤਮ ਕਰ ਕੇ ਇਲਾਕਾ ਖ਼ਾਲੀ ਕਰ ਦਿਤਾ। ਫ਼ੌਜ ਦੇ ਇਕ ਬੁਲਾਰੇ ਨੇ ਦਸਿਆ ਕਿ ਚੀਵਾ ਮੁਹਿੰਮ 'ਚ ਤਿੰਨ ਅਤਿਵਾਦੀਆਂ ਨੂੰ ਮਾਰ ਦਿਤਾ ਗਿਆ ਹੈ।''

ਬੁਲਾਰੇ ਨੇ ਦਸਿਆ ਕਿ ਅਤਿਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਦੇ ਬਾਅਦ ਵੀਰਵਾਰ ਨੂੰ ਸੁਰੱਖਿਆ ਬਲਾਂ ਨੇ ਦਖਣੀ ਕਸ਼ਮੀਰ ਜ਼ਿਲ੍ਹੇ ਦੇ ਤ੍ਰਾਲ ਦੇ ਚੀਵਾ ਉਲਾਰ ਇਲਾਕੇ 'ਚ ਘੇਰਾਬੰਦੀ ਅਤੇ ਖੋਜ ਮੁਹਿੰਮ ਸ਼ੁਰੂ ਕੀਤੀ। ਮੁਹਿੰਮ ਨੇ ਉਸ ਸਮੇਂ ਮੁਕਾਬਲੇ 'ਚ ਤਬਦੀਲ ਹੋ ਗਈ ਜਦੋਂ ਅਤਿਵਾਦੀਆਂ ਨੇ ਬਲ ਦੇ ਖੋਜੀ ਦਲ 'ਤੇ ਗੋਲੀਆਂ ਚਲਾ ਦਿਤੀਆ। ਜਵਾਬ 'ਚ ਦਲ ਨੇ ਵੀ ਗੋਲੀਆਂ ਚਲਾਈਆਂ। ਸੁਰੱਖਿਆ ਬਲਾਂ ਨੇ ਅਤਿਵਾਦੀਆ ਨੂੰ ਫਰਾਰ ਹੋਣ ਤੋਂ ਰੋਕਣ ਲਈ ਪੂਰੀ ਰਾਤ ਸਖ਼ਤ ਘੇਰਾਬੰਦੀ ਜਾਰੀ ਰੱਖੀ।  (ਪੀਟੀਆਈ)