ਪ੍ਰਧਾਨ ਮੰਤਰੀ ਨੇ 'ਆਤਮ ਨਿਰਭਰ ਉਤਰ ਪ੍ਰਦੇਸ਼ ਰੁਜ਼ਗਾਰ ਮੁਹਿੰਮ' ਦੀ ਕੀਤੀ ਸ਼ੁਰੂਆਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਆਤਮ ਨਿਰਭਰ ਉਤਰ ਪ੍ਰਦੇਸ਼ ਰੁਜ਼ਗਾਰ ਮੁਹਿੰਮ' ਦੀ ਸ਼ੁਰੂਆਤ ਕਰਦੇ ਹੋਏ ਸ਼ੁਕਰਵਾਰ ਨੂੰ ਕਿਹਾ ਕਿ ਮੁੱਖ

Modi

ਲਖਨਉ, 26 ਜੂਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਆਤਮ ਨਿਰਭਰ ਉਤਰ ਪ੍ਰਦੇਸ਼ ਰੁਜ਼ਗਾਰ ਮੁਹਿੰਮ' ਦੀ ਸ਼ੁਰੂਆਤ ਕਰਦੇ ਹੋਏ ਸ਼ੁਕਰਵਾਰ ਨੂੰ ਕਿਹਾ ਕਿ ਮੁੱਖ ਮੰਤਰੀ ਯੋਗੀ ਅਦਿਤਿਆ ਨਾਥ ਦੀ ਆਗੁਆਈ 'ਚ ਜਿਸ ਤਰ੍ਹਾਂ 'ਆਫ਼ਤ' ਨੂੰ 'ਮੌਕੇ' 'ਚ ਤਬਦੀਲ ਕੀਤਾ ਗਿਆ, ਉਸ ਨਾਲ ਦੇਸ਼ ਦੇ ਹੋਰ ਰਾਜਾਂ ਨੂੰ ਵੀ ਇਸ ਯੋਜਨਾ ਤੋਂ ਬਹੁਤ ਕੁੱਝ ਸਿਖਣ ਨੂੰ ਮਿਲੇਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਵੀਡੀਉ ਕਾਨਫਰੰਸ ਰਾਹੀਂ 'ਆਤਮ ਨਿਰਭਰ ਉਤਰ ਪ੍ਰਦੇਸ਼ ਰੁਜ਼ਗਾਰ ਮੁਹਿੰਮ' ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਕਿਹਾ, ''ਮੈਨੂੰ ਪੂਰਾ ਵਿਸ਼ਵਾਸ਼ ਹੈ ਕਿ ਯੋਗੀ ਦੀ ਅਗੁਆਈ 'ਚ ਜਿਸ ਤਰ੍ਹਾਂ ਆਫ਼ਤ ਨੂੰ ਮੌਕੇ 'ਚ ਤਬਦੀਲ ਕੀਤਾ ਗਿਆ, ਜਿਸ ਤਰ੍ਹਾਂ ਯੋਗ ਅਤੇ ਉਨ੍ਹਾਂ ਦੀ ਟੀਮ ਪੂਰੀ ਮਿਹਨਤ ਨਾਲ ਲੱਗੇ ਹੋਏ ਹਨ, ਦੇਸ਼ ਦੇ ਹੋਰ ਰਾਜਾਂ ਨੂੰ ਵੀ ਇਸ ਯੋਜਨਾ ਤੋਂ ਬਹੁਤ ਕੁੱਝ ਸਿਖਣ ਨੂੰ ਮਿਲੇਗਾ। ਹਰ ਕੋਈ ਇਸ ਨਾਲ ਪ੍ਰੇਰਿਤ ਹੋਵੇਗਾ। ਮੈਨੂੰ ਉਮੀਦ ਹੈ ਕਿ ਹੋਰ ਰਾਜ ਵੀ ਅਪਣੇ ਇਥੇ ਅਜਿਹੀ ਯੋਜਨਾਵਾਂ ਲੈ ਕੇ ਆਉਣਗੇ।''

ਪ੍ਰਧਾਨ ਮੰਤਰੀ ਨੇ ਕਿਹਾ, ''ਕਿਰਤ ਦੀ ਤਾਕਤ ਅਸੀ ਸਾਰਿਆਂ ਨੇ ਮਹਿਸੂਸ ਕੀਤੀ ਹੈ। ਕਿਰਤ ਦੀ ਇਸੇ ਸ਼ਕਤੀ ਦਾ ਆਧਾਰ ਬਣੀ, ਭਾਰਤ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਰੁਜ਼ਗਾਰ ਮੁਹਿੰਮ।'' ਉਨ੍ਹਾਂ ਕਿਹਾ, ਸੰਕਟ ਦੇ ਸਮੇਂ ਜੋ ਹਿੰਮਤ ਦਿਖਾਉਂਦਾ ਹੈ, ਸਮਝਦਾਰੀ ਦਿਖਾਉਂਦਾ ਹੈ, ਸਫ਼ਲਤਾ ਉਸ ਨੂੰ ਹੀ ਮਿਲਦੀ ਹੈ। ਅੱਜ ਜਦੋਂ ਦੁਨੀਆਂ 'ਚ ਕੋਰੋਨਾ ਸੰਕਟ ਹੈ, ਉਤਰ ਪ੍ਰੇਦਸ਼ ਨੇ ਜੋ ਹਿੰਮਤ ਅਤੇ ਸਮਝਦਾਰੀ ਦਿਖਾਈ ਹੈ, ਜਿਸ ਤਰ੍ਹਾਂ ਸਥਿਤੀਆਂ ਨੂੰ ਸੰਭਾਲਿਆ ਉਹ ਤਾਰੀਫ਼ ਦੇ ਕਾਬਲ ਹੈ। ਮੋਦੀ ਨੇ ਕਿਹਾ, '' ਇਸ ਦੇ ਲਈ ਮੈਂ ਉਤਰ ਪ੍ਰਦੇਸ਼ ਸਰਕਾਰ ਦੇ 24 ਕਰੋੜ ਨਾਗਰਿਕਾਂ ਦੀ ਕਦਰ ਕਰਦਾ ਹਾਂ। ਤੁਸੀਂ ਜੋ ਕੰਮ ਕੀਤਾ ਉਹ ਪੂਰੀ ਦੁਨੀਆਂ ਲਈ ਮਿਸਾਲ ਹੈ। (ਪੀਟੀਆਈ)