ਭਾਰਤੀ ਸਮੁੰਦਰੀ ਫ਼ੌਜ 'ਚ ਸ਼ਾਮਲ ਹੋਈ 'ਮਾਰੀਚ' ਟਾਰਪੀਡੋ ਵਿਨਾਸ਼ਕਾਰੀ ਪ੍ਰਣਾਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਸਮੁੰਦਰੀ ਫ਼ੌਜ ਨੇ ਸ਼ੁਕਰਵਾਰ ਨੂੰ ਕਿਹਾ ਕਿ ਉਸ ਨੇ ਦੇਸ਼ 'ਚ ਬਣੀ ਐਡਵਾਂਸਡ ਟਾਰਪੀਡੋ ਵਿਨਾਸ਼ਕਾਰੀ ਪ੍ਰਣਾਲੀ 'ਮਾਰੀਚ' ਨੂੰ ਅਪਣੇ

File Photo

ਨਵੀਂ ਦਿੱਲੀ, 26 ਜੂਨ : ਭਾਰਤੀ ਸਮੁੰਦਰੀ ਫ਼ੌਜ ਨੇ ਸ਼ੁਕਰਵਾਰ ਨੂੰ ਕਿਹਾ ਕਿ ਉਸ ਨੇ ਦੇਸ਼ 'ਚ ਬਣੀ ਐਡਵਾਂਸਡ ਟਾਰਪੀਡੋ ਵਿਨਾਸ਼ਕਾਰੀ ਪ੍ਰਣਾਲੀ 'ਮਾਰੀਚ' ਨੂੰ ਅਪਣੇ ਬੇੜੇ 'ਚ ਸ਼ਾਮਲ ਕਰ ਲਿਆ ਹੈ ਜੋ ਅਗਾਉਂ ਮੋਰਚਿਆਂ ਦੇ ਸਾਰੇ ਜੰਗੀ ਜਹਾਜ਼ਾਂ ਤੋਂ ਦਾਗੀ ਜਾ ਸਕਦੀ ਹੈ। ਇਹ ਪ੍ਰਣਾਲੀ ਕਿਸੇ ਵੀ ਟਾਰਪੀਡੋ ਹਮਲੇ ਨੂੰ ਅਸਫ਼ਲ ਕਰਨ 'ਚ ਸਮੁੰਦਰੀ ਫ਼ੌਜ ਦੀ ਮਦਦ ਕਰੇਗੀ। ਰਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਵਲੋਂ ਵਿਕਸਿਤ 'ਮਾਰੀਚ' ਪ੍ਰਣਾਲੀ ਹਮਲਾਵਰ ਟਾਰਪੀਡੋ ਦਾ ਪਤਾ ਲਾਉਣ, ਉਸ ਨੂੰ ਗੁੰਮਰਾਹ ਕਰਨ ਅਤੇ ਨਸ਼ਟ ਕਰਨ 'ਚ ਸਮਰਥ ਹੈ। ਸਮੁੰਦਰੀ ਫ਼ੌਜ ਨੇ ਇਕ ਬਿਆਨ 'ਚ ਕਿਹਾ, ''ਸਮੁੰਦਰੀ ਫ਼ੌਜ ਦੇ ਮੰਚ 'ਤੇ ਲੱਗੇ ਇਸ ਪ੍ਰਣਾਲੀ ਦੇ ਮਾਡਲ ਨੇ ਸਾਰੇ ਪ੍ਰਯੋਗਾਤਮਕ ਮੁਲਾਂਕਣ ਟੈਸਟਾਂ 'ਚ ਸਫ਼ਲਤਾ ਪ੍ਰਾਪਤ ਕੀਤੀ ਸੀ। ਇਸ ਕਿਹਾ ਕਿ, ਮਾਰੀਚ' ਨੂੰ ਸ਼ਾਮਲ ਕੀਤਾ ਜਾਣਾ ਸਵਦੇਸੀ ਰਖਿਆ ਤਕਨੀਕੀ ਦੇ ਵਿਕਾਸ ਦੀ ਦਿਸ਼ਾ ਵਲ ਨਾ ਸਿਰਫ਼ ਨੌਸੇਨਾ ਅਤੇ ਡੀਆਰਡੀਓ ਦੇ ਸਾਂਝੇ ਅਹਿਦ ਦਾ ਸਬੂਤ ਹੈ, ਬਲਕਿ ਇਹ ਸਰਕਾਰ ਦੀ 'ਮੇਕ ਇਨ ਇੰਡੀਆ' ਪਹਿਲ ਅਤੇ ਤਕਨੀਕੀ 'ਚ ਆਤਮ ਨਿਰਭਰ ਬਣਨ ਦੇ ਦੇਸ਼ ਦੇ ਅਹਿਦ ਦੀ ਦਿਸ਼ਾ ਵਲ ਇਕ ਵੱਡਾ ਕਦਮ ਹੈ। ਸਮੁੰਦਰੀ ਫ਼ੌਜ ਨੇ ਕਿਹਾ ਕਿ ਰਖਿਆ ਉਪਕਰਮ ਭਾਰਤ ਇਲੈਕਟ੍ਰਾਨਿਕਸ ਲਿਮਿਟਡ ਵਲੋਂ ਇਸ ਵਿਨਾਸ਼ਕਾਰੀ ਪ੍ਰਣਾਲੀ ਦਾ ਉਦਪਾਦਨ ਕੀਤਾ ਜਾਏਗਾ।  (ਪੀਟੀਆਈ)