ਉਤਰ ਪ੍ਰਦੇਸ਼ ਯੋਜਨਾ ਤੋਂ 31 ਜ਼ਿਲ੍ਹਿਆਂ 'ਚ ਕਰੋੜਾਂ ਲੋਕਾਂ ਨੂੰ ਹੋਵੇਗਾ ਫ਼ਾਇਦਾ : ਅਮਿਤ ਸ਼ਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁਕਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ੁਰੂ ਕੀਤੀ ਗਈ 'ਆਤਮ ਨਿਰਭਰ ਉਤਰ

Amit Shah

ਨਵੀਂ ਦਿੱਲੀ, 26 ਜੂਨ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁਕਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ੁਰੂ ਕੀਤੀ ਗਈ 'ਆਤਮ ਨਿਰਭਰ ਉਤਰ ਪ੍ਰਦੇਸ਼ ਯੋਜਨਾ' ਤੋਂ ਰਾਜ ਤੇ 31 ਜ਼ਿਲ੍ਹਿਆਂ ਦੇ ਕਰੋੜਾਂ ਲੋਕਾਂ ਨੂੰ ਫਾਇਦਾ ਹੋਵੇਗਾ ਅਤੇ ਉਨ੍ਹਾਂ ਨੂੰ ਅਪਣੇ ਘਰ ਦੇ ਕੋਲ ਰੁਜ਼ਗਾਰ ਦੇ ਮੌਕੇ ਮਿਲਨਗੇ। ਗ਼ਰੀਬਾਂ ਅਤੇ ਪੇਂਡੂ ਖੇਤਰ ਦੀ ਭਲਾਈ ਲਈ ਇਹ ਯੋਜਨਾ ਲਿਆਉਣ ਲਈ ਪ੍ਰਧਾਨ ਮੰਤਰੀ ਅਤੇ ਯੁਪੀ ਦੇ ਮੁੱਖ ਮੰਤਰੀ ਦਾ ਧਨਵਾਦ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਯੋਜਨਾ ਤੋਂ ਨਾ ਸਿਰਫ਼ ਪਿੰਡਾਂ ਦੇ ਬੁਨਿਆਦੀ ਢਾਂਚੇ 'ਚ ਵਿਕਾਸ ਹੋਵੇਗਾ ਬਲਕਿ ਇਹ ਪੇਂਡੂ ਭਾਰਤ ਦੇ ਸਮਪੂਰਣ ਵਿਕਾਸ 'ਚ ਖਾਸ ਭੁਮਿਕਾ ਨਿਭਾਏਗੀ। (ਪੀਟੀਆਈ)