ਕੋਰੋਨਾ : ਹਰਿਆਣਾ 'ਚ 5 ਜੁਲਾਈ ਤੱਕ ਵਧਾਇਆ ਗਿਆ ਲਾਕਡਾਊਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੂਬੇ 'ਚ ਅੱਠਵੀਂ ਵਾਰ ਲਾਕਡਾਊਨ ਦੇ ਵਿਸਤਾਰ ਦਾ ਐਲਾਨ ਕੀਤਾ ਗਿਆ

Lockdown

ਚੰਡੀਗੜ੍ਹ-ਹਰਿਆਣਾ ਸਰਕਾਰ ਵੱਲੋਂ ਐਤਵਾਰ ਨੂੰ ਕੋਵਿਡ-19 ਲਾਕਡਾਊਨ 'ਚ ਇਕ ਹੋਰ ਹਫਤੇ ਦਾ ਵਿਸਤਾਰ ਦਿੰਦੇ ਹੋਏ ਇਸ ਨੂੰ 5 ਜੁਲਾਈ ਤੱਕ ਵਧਾ ਦਿੱਤਾ ਹੈ। ਸੂਬੇ 'ਚ ਅੱਠਵੀਂ ਵਾਰ ਲਾਕਡਾਊਨ ਦੇ ਵਿਸਤਾਰ ਦਾ ਐਲਾਨ ਕੀਤਾ ਗਿਆ ਹੈ। ਸੂਬਾ ਸਰਕਾਰ ਵੱਲੋਂ ਐਤਵਾਰ ਨੂੰ ਜਾਰੀ ਆਦੇਸ਼ ਮੁਤਾਬਕ ਸੂਬੇ 'ਚ ਕੁਝ ਹੋਰ ਰਾਹਤਾਂ ਨਾਲ 'ਮਹਾਮਾਰੀ ਅਲਰਟ ਸੁਰੱਖਿਅਤ ਹਰਿਆਣਾ' ਦੀਆਂ ਪਾਬੰਦੀਆਂ ਨੂੰ 1 ਹਫਤੇ ਲਈ ਵਧਾ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ-ਓਵੈਸੀ ਦਾ ਐਲਾਨ, ਉੱਤਰ ਪ੍ਰਦੇਸ਼ 'ਚ 100 ਸੀਟਾਂ 'ਤੇ ਉਮੀਦਵਾਰ ਉਤਾਰੇਗੀ AIMIM

ਪ੍ਰਦੇਸ਼ 'ਚ ਸਾਰੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਹੋਵੇਗੀ ਪਰ ਇਸ ਦੇ ਲਈ ਸਮਾਂ ਸਿਰਫ ਸਵੇਰੇ 9 ਤੋਂ ਰਾਤ 8 ਵਜੇ ਤੱਕ ਦਾ ਹੀ ਨਿਰਧਾਰਿਤ ਕੀਤਾ ਗਿਆ ਹੈ। ਇਸ ਦੌਰਾਨ ਮਾਲਜ਼ ਵੀ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹ ਸਕਣਗੇ। ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਅਧੀਨ ਆਉਣ ਵਾਲੇ ਸਾਰੇ ਆਂਗਨਵਾੜੀ ਕੇਂਦਰ 31 ਜੁਲਾਈ ਤੱਕ ਬੰਦ ਹੀ ਰਹਿਣਗੇ।

ਇਹ ਵੀ ਪੜ੍ਹੋ-ਆਪਣੇ ਪਾਸਪੋਰਟ ਨੂੰ ਵੈਕਸੀਨੇਸ਼ਨ ਸਰਟੀਫਿਕੇਟ ਨਾਲ ਇੰਝ ਕਰੋ ਲਿੰਕ

ਹਾਲਾਂਕਿ ਰਿਸਰਚ ਸਕਾਲਰਸ ਅਤੇ ਲੈਬਾਰਟਰੀਜ਼ 'ਚ ਪ੍ਰੈਕਟੀਕਲ ਕਲਾਸੇਜ ਲਈ ਯੂਨੀਵਰਸਿਟੀ ਕੈਂਪਸ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਸ ਦੌਰਾਨ ਸੋਸ਼ਲ ਡਿਸਟੈਂਸਿੰਗ, ਸੈਨੇਟਾਈਜ਼ੇਸ਼ਨ ਅਤੇ ਕੋਵਿਡ ਨਿਯਮਾਂ ਦਾ ਪਾਲਣਾ ਕਰਨਾ ਜ਼ਰੂਰੀ ਹੋਵੇਗਾ। ਉਥੇ ਰਾਤ 10 ਵਜੇ ਤੱਕ ਹੋਟਲ, ਰੈਸਟੋਰੈਂਟ ਤੋਂ ਹੋਮ ਡਿਲਿਵਰੀ ਦੀ ਹੀ ਇਜਾਜ਼ਤ ਹੋਵੇਗੀ। ਸਰਕਾਰ ਨੇ ਧਾਰਮਿਕ ਸਥਾਨਾਂ ਨੂੰ ਵੀ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ ਪਰ 50 ਲੋਕ ਹੀ ਇਕ ਸਮੇਂ ਦਾਖਲ ਹੋ ਸਕਣਗੇ। 

ਇਹ ਵੀ ਪੜ੍ਹੋ-ਹਾਂਗਕਾਂਗ 'ਚ 16 ਜਹਾਜ਼ਾਂ ਨੂੰ ਲੱਗੀ ਅੱਗ ਤੇ 10 ਕਿਸ਼ਤੀਆਂ ਡੁੱਬੀਆਂ