ਆਪਣੇ ਪਾਸਪੋਰਟ ਨੂੰ ਵੈਕਸੀਨੇਸ਼ਨ ਸਰਟੀਫਿਕੇਟ ਨਾਲ ਇੰਝ ਕਰੋ ਲਿੰਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਰਕਾਰ ਕੋਵਿਨ ਪੋਰਟਲ ਦੇ ਉਪਭੋਗਤਾਵਾਂ ਦੀ ਵਿਦੇਸ਼ ਜਾਂ ਹੋਰ ਸੂਬਿਆਂ 'ਚ ਯਾਤਰਾ ਕਰਨਾ ਆਸਾਨ ਬਣਾਉਣ ਲਈ ਵੈਕਸੀਨੇਸ਼ਨ ਸਰਟੀਫਿਕੇਟ ਨੂੰ ਪਾਸਪੋਰਟ ਨਾਲ ਜੋੜਨ ਚ ਸਮਰੱਥ ਬਣਾ ਰਹੀ

Cowin app

ਨਵੀਂ ਦਿੱਲੀ-ਦੇਸ਼ ਭਰ 'ਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਟੀਕਾਕਰਨ ਦੀ ਪ੍ਰਕਿਰਿਆ ਵੀ ਤੇਜ਼ੀ ਨਾਲ ਵਧਾ ਦਿੱਤੀ ਗਈ ਹੈ। ਉਥੇ ਦੂਜੇ ਪਾਸੇ ਵੈਕਸੀਨ ਲਗਾਉਣ ਦੇ ਨਾਲ ਹੀ ਲੋਕਾਂ ਨੂੰ ਡਿਜੀਟਲ ਸਰਟੀਫਿਕੇਟ ਵੀ ਪ੍ਰਦਾਨ ਕੀਤਾ ਜਾ ਰਿਹਾ ਹੈ। ਹੁਣ ਭਾਰਤ ਸਰਕਾਰ ਕੋਵਿਨ ਪੋਰਟਲ ਦੇ ਉਪਭੋਗਤਾਵਾਂ ਦੀ ਵਿਦੇਸ਼ ਜਾਂ ਹੋਰ ਸੂਬਿਆਂ 'ਚ ਯਾਤਰਾ ਕਰਨਾ ਆਸਾਨ ਬਣਾਉਣ ਲਈ ਵੈਕਸੀਨੇਸ਼ਨ ਸਰਟੀਫਿਕੇਟ ਨੂੰ ਪਾਸਪੋਰਟ ਨਾਲ ਜੋੜਨ 'ਚ ਸਮਰੱਥ ਬਣਾ ਰਹੀ ਹੈ।

ਇਹ ਵੀ ਪੜ੍ਹੋ-ਉੱਤਰ ਪ੍ਰਦੇਸ਼ ਬਣੇਗਾ 5 ਅੰਤਰਰਾਸ਼ਟਰੀ ਏਅਰਪੋਰਟ ਵਾਲਾ ਪਹਿਲਾ ਸੂਬਾ 

ਇਸ ਦੇ ਰਾਹੀਂ ਯੂਜ਼ਰਸ ਆਪਣੀ ਵਿਅਕਤੀਗਤ ਜਾਣਕਾਰੀਆਂ 'ਚ ਸੁਧਾਰ ਕਰ ਸਕਣਗੇ। ਆਰੋਗਿਆ ਸੇਤੂ ਐਪ ਦੇ ਆਧਿਕਾਰਕ ਟਵਿੱਟਰ ਹੈਂਡਲ 'ਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਆਪਣੇ ਪਾਸਪੋਰਟ ਨੂੰ ਵੈਕਸੀਨੇਸ਼ਨ ਸਰਟੀਫਿਕੇਟ ਨਾਲ ਲਿੰਕ ਕਰਨ ਲਈ ਕੋਵਿਨ ਦੇ ਆਧਿਕਾਰਕ ਪੋਰਟਲ www. cowin.gov.in 'ਤੇ ਜਾਓ। ਪੋਰਟਲ ਖੁੱਲ੍ਹਣ 'ਤੇ ‘Raise an issue’  ਆਪਸ਼ਨ 'ਤੇ ਕਲਿੱਕ ਕਰੋ। ਫਿਰ 'ਪਾਸਪੋਰਟ' ਬਦਲ 'ਤੇ ਕਲਿੱਕ ਕਰੋ ਅਤੇ ਡਰਾਪ-ਡਾਊਨ ਮੈਨਿਊ ਨਾਲ ਉਸ ਵਿਅਕਤੀ ਦੀ ਚੋਣ ਕਰੋ ਜਿਸ ਦਾ ਪ੍ਰਮਾਣ ਪੱਤਰ ਤੁਸੀਂ ਲਿੰਕ ਕਰਨਾ ਚਾਹੁੰਦੇ ਹੋ।

ਇਹ ਵੀ ਪੜ੍ਹੋ-ਹਾਂਗਕਾਂਗ 'ਚ 16 ਜਹਾਜ਼ਾਂ ਨੂੰ ਲੱਗੀ ਅੱਗ ਤੇ 10 ਕਿਸ਼ਤੀਆਂ ਡੁੱਬੀਆਂ 

ਇਸ ਪ੍ਰਕਿਰਿਆ ਤੋਂ ਬਾਅਦ ਤੁਹਾਨੂੰ ਆਪਣਾ ਪਾਸਪੋਰਟ ਨੰਬਰ ਦਰਜ ਕਰਨਾ ਹੋਵੇਗਾ ਅਤੇ ਡਿਟੇਲ ਸਬਮਿਟ ਕਰਨੀ ਹੋਵੇਗੀ। ਇਸ ਤੋਂ ਇਲਾਵਾ ਜੇਕਰ ਵੈਕਸੀਨ ਸਰਟੀਫਿਕੇਟ ਅਤੇ ਪਾਸਪੋਰਟ ਦਰਮਿਆਨ ਡਿਟੇਲ ਮੈਚ ਨਹੀਂ ਹੋ ਰਹੀ ਤਾਂ ਉਪਭੋਗਤਾ ਆਪਣੀ ਡਿਟੇਲ ਨੂੰ ਐਡਿਟ ਵੀ ਕਰ ਸਕਦਾ ਹੈ। ਪੋਰਟਲ 'ਤੇ ਤੁਹਾਨੂੰ ਆਪਣਾ ਨਾਂ ਜਾਂ ਹੋਰ ਜਾਣਕਾਰੀ 'ਚ ਸੁਧਾਰ ਕਰਨ ਦੀ ਸੁਵਿਧਾ ਸਿਰਫ ਇਕ ਹੀ ਵਾਰ ਮਿਲ ਸਕੇਗੀ। 

ਇਹ ਵੀ ਪੜ੍ਹੋ-ਇਸ ਮਹੀਨੇ ਤੋਂ ਬੱਚਿਆਂ ਨੂੰ ਲੱਗਣਾ ਸ਼ੁਰੂ ਹੋ ਸਕਦਾ ਹੈ ਕੋਰੋਨਾ ਦਾ ਟੀਕਾ