ਮਾਂ ਦੇ ਅੰਤਿਮ ਸਸਕਾਰ ਲਈ ਨਹੀਂ ਸਨ ਕੋਲ ਪੈਸੇ, ਪੁੱਤ ਨੇ ਫਾਹਾ ਲੈ ਕੇ ਜੀਵਨ ਲੀਲਾ ਕੀਤੀ ਸਮਾਪਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਪਣੀ ਮਾਂ ਦੀ ਜਾਨ ਬਚਾਉਣ ਲਈ ਬਹੁਤ ਕਰਵਾਇਆ ਇਲਾਜ, ਪਰ ਨਹੀਂ ਸਕਿਆ ਬਚਾ

photo

ਧਨਬਾਦ:  ਝਾਰਖੰਡ ਦੇ ਦੇਵਘਰ ਜ਼ਿਲੇ ਦੇ ਚਰਕੀ ਪਹਰੀ ਪਿੰਡ ਵਿੱਚ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਮਾਂ ਦੀ ਮ੍ਰਿਤਕ ਦੇਹ ਦੇ ਅੰਤਿਮ ਸਸਕਾਰ  ਲਈ ਪੈਸੇ ਨਾ ਹੋਣ ਕਾਰਨ ਪੁੱਤ  ਨੇ ਫਾਹਾ ਲੈ ਕੇ  ਜੀਵਨ ਲੀਲਾ ਸਮਾਪਤ ਕਰ ਲਈ।  ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

 ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਸਦੀ ਮਾਂ ਲੰਬੇ ਸਮੇਂ ਤੋਂ ਬਿਮਾਰ ਸਨ। ਉਸ ਨੇ ਆਪਣੀ ਮਾਂ ਦੀ ਜਾਨ ਬਚਾਉਣ ਲਈ ਬਹੁਤ ਇਲਾਜ ਕਰਵਾਇਆ, ਪਰ ਉਹ ਆਪਣੀ ਮਾਂ ਨੂੰ ਨਹੀਂ ਬਚਾ ਸਕਿਆ। ਮਾਂ ਦੇ ਲੰਬੇ ਇਲਾਜ ਕਾਰਨ ਪਰਿਵਾਰ ਦੀ ਆਰਥਿਕ ਸਥਿਤੀ ਵੀ ਬਹੁਤ ਖਰਾਬ ਹੋ ਗਈ ਸੀ।

ਕਿਸ਼ਨ ਚੌਧਰੀ ਦੀ ਮਾਂ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ। ਆਪਣੀ ਮਾਂ ਦੀ ਮੌਤ ਨਾਲ ਕਿਸ਼ਨ ਬਹੁਤ ਟੁੱਟ ਗਿਆ ਸੀ। ਮਾਂ ਦੇ ਅੰਤਿਮ ਸਸਕਾਰ ਦੀ ਤਿਆਰੀ ਸ਼ੁਰੂ ਹੋ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਕਿਸ਼ਨ ਕੋਲ ਆਪਣੀ ਮਾਂ ਦੇ ਅੰਤਿਮ ਸਸਕਾਰ ਕਰਨ ਲਈ ਪੈਸੇ ਨਹੀਂ ਸਨ। ਉਹ ਇਸ ਕਾਰਨ ਬਹੁਤ ਪਰੇਸ਼ਾਨ ਸੀ ਤੇ ਉਸਨੇ ਦੁਖੀ ਹੋ ਕੇ ਆਪਣੀ ਵੀ ਜੀਵਨ ਲੀਲਾ  ਸਮਾਪਤ ਕਰ ਲਈ।