ਕਾਂਗਰਸ ਨੇ ਭਾਜਪਾ ’ਤੇ ਨਿਸ਼ਾਨਾ ਲਾਉਂਦਿਆਂ ਜਾਰੀ ਕੀਤਾ ‘ਮੁਹੱਬਤ ਦੀ ਦੁਕਾਨ’ ਵਾਲਾ ਵੀਡੀਓ
ਕਾਂਗਰਸ ਨੇ ‘ਮੁਹੱਬਤ ਦੀ ਦੁਕਾਨ’ ਸਿਰਲੇਖ ਨਾਲ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਅਪਣੇ ਹੈਂਡਲ ਤੋਂ ਜਾਰੀ ਕੀਤਾ।
ਨਵੀਂ ਦਿੱਲੀ, 27 ਜੂਨ: ਕਾਂਗਰਸ ਨੇ ਭਾਰਤੀ ਜਨਤਾ ਪਾਰਟੀ ’ਤੇ ਨਿਸ਼ਾਨਾ ਲਾਉਂਦਿਆਂ ਮੰਗਲਵਾਰ ਨੂੰ ਇਕ ਐਨੀਮੇਟਡ ਵੀਡੀਓ ਜਾਰੀ ਕੀਤਾ, ਜਿਸ ’ਚ ਰਾਹੁਲ ਗਾਂਧੀ ਨੂੰ ਸੱਤਾਧਾਰੀ ਪਾਰਟੀ ਦੇ ‘ਨਫ਼ਰਤ ਦੇ ਬਾਜ਼ਾਰ’ ਨੂੰ ਹਟਾ ਕੇ ‘ਮੁਹੱਬਤ ਦੀ ਦੁਕਾਨ’ ਲਾਉਂਦਿਆਂ ਦਰਸਾਇਆ ਗਿਆ ਹੈ।
ਇਹ ਵੀ ਪੜ੍ਹੋ: ਕੇਂਦਰ ’ਚ ਭਾਜਪਾ ਸਰਕਾਰ ਛੇ ਹੋਰ ਮਹੀਨੇ ਚਲੇਗੀ, ਲੋਕ ਸਭਾ ਚੋਣਾਂ ਫਰਵਰੀ-ਮਾਰਚ ’ਚ ਹੋਣਗੀਆਂ : ਮਮਤਾ ਬੈਨਰਜੀ
ਕਾਂਗਰਸ ਨੇ ‘ਮੁਹੱਬਤ ਦੀ ਦੁਕਾਨ’ ਸਿਰਲੇਖ ਨਾਲ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਅਪਣੇ ਹੈਂਡਲ ਤੋਂ ਜਾਰੀ ਕੀਤਾ। ਇਸ ਤੋਂ ਬਾਅਦ ਪਾਰਟੀ ਦੇ ਵੱਖੋ-ਵੱਖ ਆਗੂਆਂ ਨੇ ਇਸ ਨੂੰ ਸਾਂਝਾ ਕੀਤਾ। ਇਕ ਮਿੰਟ ਅਤੇ 43 ਸਕਿੰਟ ਦੇ ਇਸ ਵੀਡੀਓ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦਰਸਾਇਆ ਗਿਆ ਹੈ।
ਇਹ ਵੀ ਪੜ੍ਹੋ: ਹਿਮਾਚਲ ’ਚ 24 ਘੰਟਿਆਂ ਬਾਅਦ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ ’ਤੇ ਆਵਾਜਾਈ ਬਹਾਲ
ਇਸ ’ਚ ਮੁੱਖ ਵਿਰੋਧੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਸੱਤਾਧਾਰੀ ਪਾਰਟੀ ਸਮਾਜ ’ਚ ਖਾਈ ਪੈਦਾ ਕਰ ਰਹੀ ਹੈ ਅਤੇ ਲੋਕਾਂ ਨੂੰ ਵੰਡ ਰਹੀ ਹੈ। ਜ਼ਿਕਰਯੋਗ ਹੈ ਕਿ ਰਾਹੁਲ ਨੇ ‘ਭਾਰਤ ਜੋੜਾ ਯਾਤਰਾ’ ਦੌਰਾਨ ਕਈ ਮੌਕਿਆਂ ’ਤੇ ਇਹ ਵੀ ਕਿਹਾ ਸੀ ਕਿ ਉਹ ‘ਨਫ਼ਰਤ ਦੇ ਬਾਜ਼ਾਰ’ ’ਚ ‘ਮੁਹੱਬਤ ਦੀ ਦੁਕਾਨ’ ਖੋਲ੍ਹ ਰਹੇ ਹਨ।