ਹਿਮਾਚਲ ’ਚ 24 ਘੰਟਿਆਂ ਬਾਅਦ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ ’ਤੇ ਆਵਾਜਾਈ ਬਹਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੈਲਾਨੀਆਂ ਨੂੰ ਯਾਤਰਾ ਬਾਬਤ ਸੁਝਾਅ ਵੀ ਦਿਤੇ ਗਏ ਹਨ

representational

ਸ਼ਿਮਲਾ : ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ ਲਗਭਗ 24 ਘੰਟਿਆਂ ਤਕ ਬੰਦ ਰਹਿਣ ਤੋਂ ਬਾਅਦ ਚੰਡੀਗੜ੍ਹ-ਮਨਾਨੀ ਨੈਸ਼ਨਲ ਹਾਈਵੇ ਸੋਮਵਾਰ ਰਾਤ ਆਵਾਜਾਈ ਲਈ ਬਹਾਲ ਕਰ ਦਿਤਾ ਗਿਆ। ਨਾਲ ਹੀ ਸੈਲਾਨੀਆਂ ਨੂੰ ਯਾਤਰਾ ਬਾਬਤ ਸੁਝਾਅ ਵੀ ਦਿਤੇ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਨੈਸ਼ਨਲ ਹਾਈਵੇ ਰੁਕ ਜਾਣ ਕਾਰਨ ਐਤਵਾਰ ਸ਼ਾਮ ਤੋਂ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ’ਚ ਸੈਲਾਨੀਆਂ ਸਮੇਤ ਕਈ ਲੋਕ ਫਸ ਗਏ।

ਅਚਾਨਕ ਆਏ ਹੜ੍ਹਾਂ ਤੋਂ ਬਾਅਦ ਮੰਡੀ ਸ਼ਹਿਰ ਤੋਂ ਲਗਭਗ 40 ਕਿਲੋਮੀਟਰ ਦੂਰ ਓਟ ਕੋਲ ਖੋਤੀਨੱਲਾ ’ਚ ਨੈਸ਼ਨਲ ਹਾਈਵੇ ਦਾ 70 ਕਿਲੋਮੀਟਰ ਲੰਮਾ ਮੰਡੀ-ਪੰਡੋਹ-ਕੁੱਲਾਂ ਮਾਰਗ ਰੁਕ ਗਿਆ, ਜਦਕਿ ਜ਼ਮੀਨ ਖਿਸਕਣ ਤੋਂ ਬਾਅਦ ਮੰਡੀ-ਪੰਡੋਹ ਡਿਵੀਜ਼ਨ 6-ਮਾਈਲ ਦੇ ਕੋਲ ਸੜਕ ਬੰਦ ਹੋ ਗਈ। ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ’ਚ ਹਲਕੇ ਤੋਂ ਦਰਮਿਆਨਾ ਮੀਂਹ ਜਾਰੀ ਹੈ।