Bijapur News : ਬੀਜਾਪੁਰ ’ਚ CAF ਜਵਾਨ ਨੇ ਖੁਦ ਨੂੰ ਮਾਰੀ ਗੋਲ਼ੀ, ਗੰਭੀਰ ਜ਼ਖ਼ਮੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Bijapur News : ਮੈਡੀਕਲ ਕਾਲਜ ਜਗਦਲਪੁਰ ਕੀਤਾ ਰੈਫ਼ਰ, ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ

ਜ਼ਖਮੀ ਹਸਪਤਾਲ ਲਿਜਾਂਦੇ ਹੋਏ ਤਸਵੀਰ

Bijapur News : ਬੀਜਾਪੁਰ ਜ਼ਿਲ੍ਹੇ ਦੇ ਭੋਪਾਲ ਪਟਨਮ ਥਾਣਾ ਅਧੀਨ ਪੈਂਦੇ ਰਾਮਾਪੁਰਮ ਕੈਂਪ ਤੋਂ ਇਕ ਖ਼ਬਰ ਸਾਹਮਣੇ ਆਈ ਹੈ, ਜਿੱਥੇ CAF 15 ਵਾਹਿਨੀ ਕੈਂਪ 'ਚ ਇਕ ਫੌਜੀ ਨੇ ਸਰਵਿਸ ਰਾਈਫ਼ਲ ਨਾਲ ਖੁਦ ਨੂੰ ਗੋਲੀ਼ ਮਾਰ ਲਈ ਹੈ। ਇਸ ਘਟਨਾ ਨਾਲ ਕੈਂਪ ’ਚ ਹਫ਼ੜਾ-ਦਫ਼ੜੀ ਮਚ ਗਈ। ਜ਼ਖ਼ਮੀ ਸਿਪਾਹੀ ਨੂੰ ਤੁਰੰਤ ਭੋਪਾਲ ਪਟਨਮ ਹਸਪਤਾਲ ਲਿਆਂਦਾ ਗਿਆ। ਜਿੱਥੇ ਗੰਭੀਰ ਹਾਲਤ 'ਚ ਸਿਪਾਹੀ ਨੂੰ ਜ਼ਿਲ੍ਹਾ ਹਸਪਤਾਲ ਤੋਂ ਬਾਅਦ ਮੈਡੀਕਲ ਕਾਲਜ ਜਗਦਲਪੁਰ ਰੈਫ਼ਰ ਕਰ ਦਿੱਤਾ ਗਿਆ ਹੈ।

ਇਹ ਵੀ ਪੜੋ: Punjab News : ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਕੂਲਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ  

ਹਾਲਾਂਕਿ ਸਿਪਾਹੀ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ, ਜੋ ਕਿ ਜਾਜੰਗੀਰ ਚੱਪਾ ਦਾ ਰਹਿਣ ਵਾਲਾ ਹੈ। ਵਧੀਕ ਪੁਲਿਸ ਸੁਪਰਡੈਂਟ ਚੰਦਕਟ ਗੜਵਾਨਾ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਜਵਾਨ ਨੇ ਅਜਿਹਾ ਕਦਮ ਕਿਉਂ ਚੁੱਕਿਆ ਇਹ ਅਜੇ ਜਾਂਚ ਦਾ ਵਿਸ਼ਾ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਵੀ ਇਕ ਸਿਪਾਹੀ ਨੇ ਇਸੇ ਤਰ੍ਹਾਂ ਆਪਣੀ ਸਰਵਿਸ ਪਿਸਤੌਲ ਨਾਲ ਖੁਦ ਨੂੰ ਗੋਲ਼ੀ ਮਾਰ ਲਈ ਸੀ, ਜਿਸ ਦੀ ਲਾਸ਼ ਜੰਗਲ 'ਚ ਸ਼ੱਕੀ ਹਾਲਤ 'ਚ ਮਿਲੀ ਸੀ।

(For more news apart from  CAF jawan shot himself in Bijapur, seriously injured News in Punjabi, stay tuned to Rozana Spokesman)