Telangana News: ਅਨਾਰ ਤੋੜਨ 'ਤੇ ਦਲਿਤ ਲੜਕੇ ਦੀ ਰੱਸੀ ਨਾਲ ਬੰਨ੍ਹ ਕੇ ਕੀਤੀ ਗਈ ਕੁੱਟਮਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਕਥਿਤ ਘਟਨਾ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵੀ ਸਾਹਮਣੇ ਆਈ ਹੈ

Image: For representation purpose only.

Telangana News: ਤੇਲੰਗਾਨਾ ਦੇ ਹੈਦਰਾਬਾਦ ਜ਼ਿਲ੍ਹੇ ਦੇ ਬਾਹਰੀ ਇਲਾਕੇ 'ਚ ਇਕ ਵਿਅਕਤੀ ਨੇ 14 ਸਾਲਾ ਦਲਿਤ ਲੜਕੇ ਨੂੰ ਉਸ ਦੇ ਘਰੋਂ ਅਨਾਰ ਤੋੜਨ 'ਤੇ ਰੱਸੀ ਬੰਨ੍ਹ ਕੇ ਕੁੱਟਿਆ। ਪੁਲਿਸ ਨੂੰ ਇਹ ਜਾਣਕਾਰੀ ਦਿਤੀ।

ਪੁਲਿਸ ਨੇ ਦਸਿਆ ਕਿ ਇਹ ਘਟਨਾ 22 ਜੂਨ ਨੂੰ ਸ਼ਬਦ ਮੰਡਲ ਦੇ ਕੇਸਰਾਮ ਪਿੰਡ 'ਚ ਵਾਪਰੀ। ਅਨੁਸੂਚਿਤ ਜਾਤੀ ਨਾਲ ਸਬੰਧਤ ਪੀੜਤ ਵਿਅਕਤੀ ਦਰੱਖਤ ਤੋਂ ਅਨਾਰ ਤੋੜਨ ਲਈ ਚਾਰਦੀਵਾਰੀ ’ਤੇ ਚੜ੍ਹ ਕੇ ਵਿਅਕਤੀ ਦੇ ਘਰ ਦਾਖਲ ਹੋਇਆ ਸੀ। ਉਸ ਅਨੁਸਾਰ ਘਰ ਦੇ ਮਾਲਕ ਨੇ ਲੜਕੇ ਨੂੰ ਫੜ ਲਿਆ ਅਤੇ ਕਥਿਤ ਤੌਰ 'ਤੇ ਉਸ ਦੇ ਹੱਥ-ਪੈਰ ਰੱਸੀ ਨਾਲ ਬੰਨ੍ਹ ਕੇ ਉਸ ਦੀ ਕੁੱਟਮਾਰ ਕੀਤੀ। ਘਰ ਦਾ ਮਾਲਕ ਸਰਕਾਰੀ ਸਕੂਲ ਦਾ ਸੇਵਾਮੁਕਤ ਹੈੱਡਮਾਸਟਰ ਹੈ।

ਇਸ ਕਥਿਤ ਘਟਨਾ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵੀ ਸਾਹਮਣੇ ਆਈ ਹੈ, ਜਿਸ 'ਚ ਲੜਕਾ ਜ਼ਮੀਨ 'ਤੇ ਪਿਆ ਨਜ਼ਰ ਆ ਰਿਹਾ ਹੈ। ਪੀੜਤ ਦੀ ਮਾਂ ਵੱਲੋਂ 24 ਜੂਨ ਨੂੰ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ 'ਤੇ ਘਰ ਦੇ ਮਾਲਕ ਅਤੇ ਉਸ ਦੇ ਲੜਕੇ ਵਿਰੁਧ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਦਸਿਆ ਕਿ ਜਦੋਂ ਸ਼ਿਕਾਇਤਕਰਤਾ ਮੌਕੇ 'ਤੇ ਪਹੁੰਚੀ ਤਾਂ ਮੁਲਜ਼ਮ ਅਤੇ ਉਸ ਦੇ ਲੜਕੇ ਨੇ ਉਸ ਨਾਲ ਕਥਿਤ ਤੌਰ 'ਤੇ ਦੁਰਵਿਵਹਾਰ ਕੀਤਾ। ਮਾਮਲੇ ਸਬੰਧੀ ਅਗਲੇਰੀ ਜਾਂਚ ਜਾਰੀ ਹੈ।

 (For more Punjabi news apart from Dalit boy tied with rope and beaten for plucking pomegranate, stay tuned to Rozana Spokesman)