Fake Canadian visas: ਕੈਨੇਡਾ ਦਾ ਫ਼ਰਜ਼ੀ ਵੀਜ਼ਾ ਲਗਵਾਉਣ ਦੇ ਦੋਸ਼ ’ਚ ਹਰਿਆਣਾ ਦਾ ਏਜੰਟ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

Fake Canadian visas: 2022 ਤੋਂ ਕਰ ਰਿਹਾ ਸੀ ਵੀਜ਼ਾ ਏਜੰਟਾਂ ਦੇ ਨਾਲ ਕੰਮ

Haryana agent arrested for getting fake Canadian visas

 

Haryana agent arrested for getting fake Canadian visas : ਫ਼ਰਜ਼ੀ ਵੀਜ਼ਾ ਲਗਵਾਉਣ ਵਾਲੇ ਏਜੰਟਾਂ ਵਿਰੁਧ ਪੁਲਿਸ ਨੇ ਇਕ ਵੱਡੀ ਕਰਵਾਈ ਕੀਤੀ ਹੈ। ਕਾਰਵਾਈ ਦੌਰਾਨ ਆਈਜੀਆਈ ਹਵਾਈ ਅੱਡਾ ਪੁਲਿਸ ਨੇ ਹਰਿਆਣਾ ਦੇ ਇੱਕ ਏਜੰਟ ਵਿਸ਼ਣ ਦੱਤ ਉਰਫ਼ ਵਿਸ਼ੂ (30) ਨੂੰ ਫ਼ਰਜ਼ੀ ਵੀਜ਼ਾ ਲਗਵਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੂੰ ਇੱਕ ਯਾਤਰੀ ਤਰਸੇਮ ਲਾਲ, ਜਿਸਨੂੰ ਤਾਈਪੇ ਤੋਂ ਡਿਪੋਰਟ ਕੀਤਾ ਗਿਆ ਸੀ, ਲਈ ਜਾਅਲੀ ਕੈਨੇਡੀਅਨ ਵੀਜ਼ਾ ਦਾ ਪ੍ਰਬੰਧ ਕਰਨ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ।

ਏਜੰਟ ਨੇ ਯਾਤਰੀ ਤਰਸੇਮ ਲਾਲ ਤੋਂ 15 ਲੱਖ ਲਏ ਅਤੇ ਉਸ ਨੂੰ ਮਲੇਸ਼ੀਆ, ਇੰਡੋਨੇਸ਼ੀਆ, ਬੈਂਕਾਕ ਅਤੇ ਤਾਈਪੇਈ ਰਾਹੀਂ ਯਾਤਰਾ ਕਰਾਉਣ ਵਿੱਚ ਮਦਦ ਕੀਤੀ। ਇਮੀਗ੍ਰੇਸ਼ਨ ਜਾਂਚ ਦੌਰਾਨ ਪਾਸਪੋਰਟ ਨਾਲ ਲੱਗਿਆ ਕੈਨੇਡੀਅਨ ਵੀਜ਼ਾ ਜਾਅਲੀ ਪਾਇਆ ਗਿਆ। ਛਾਪੇਮਾਰੀ ਅਤੇ ਤਕਨੀਕੀ ਨਿਗਰਾਨੀ ਤੋਂ ਬਾਅਦ, ਵਿਸ਼ਣ ਨੂੰ ਟਰੇਸ ਕੀਤਾ ਗਿਆ ਅਤੇ ਯਮੁਨਾ ਨਗਰ ਤੋਂ ਗ੍ਰਿਫਤਾਰ ਕੀਤਾ ਗਿਆ। 

ਪੁਛਗਿਛ ਦੌਰਾਨ ਉਸਨੇ 2022 ਤੋਂ ਵੀਜ਼ਾ ਏਜੰਟਾਂ ਦੇ ਇੱਕ ਨੈੱਟਵਰਕ ਨਾਲ ਕੰਮ ਕਰਨ ਦੀ ਗੱਲ ਕਬੂਲ ਕੀਤੀ। ਪੁਲਿਸ ਹੁਣ ਹੋਰ ਲਿੰਕਾਂ, ਬੈਂਕ ਖਾਤਿਆਂ ਅਤੇ ਇਸੇ ਤਰ੍ਹਾਂ ਦੇ ਧੋਖਾਧੜੀ ਦੇ ਮਾਮਲਿਆਂ ਵਿੱਚ ਸੰਭਾਵਿਤ ਸ਼ਮੂਲੀਅਤ ਦੀ ਜਾਂਚ ਕਰ ਰਹੀ ਹੈ।

(For more news apart from Fake visa Latest News, stay tuned to Rozana Spokesman)