New Delhi: ਸੰਵਿਧਾਨ ਦੀ ਆਤਮਾ ਉਤੇ ਹਮਲਾ ਹੋ ਰਿਹੈ  :ਕਾਂਗਰਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਸਤਾਵਨਾ ’ਚ ‘ਸਮਾਜਵਾਦੀ’ ਅਤੇ ‘ਧਰਮ ਨਿਰਪੱਖ’ ਦੀ ਸਮੀਖਿਆ ਕਰਨ ਦੇ ਆਰ.ਐਸ.ਐਸ. ਦੇ ਸੱਦੇ ਉਤੇ ਮੁੱਖ ਵਿਰੋਧ ਪਾਰਟੀ ਨੇ ਦਿਤੀ ਤਿੱਖੀ ਪ੍ਰਤੀਕਿਰਿਆ

Jairam Ramesh

New Delhi : ਕਾਂਗਰਸ ਨੇ ਸ਼ੁਕਰਵਾਰ ਨੂੰ ਦੋਸ਼ ਲਾਇਆ ਕਿ ਆਰ.ਐਸ.ਐਸ. ਨੇ ਕਦੇ ਵੀ ਸੰਵਿਧਾਨ ਨੂੰ ਮਨਜ਼ੂਰ ਨਹੀਂ ਕੀਤਾ ਅਤੇ ਪ੍ਰਸਤਾਵਨਾ ਵਿਚ ਸਮਾਜਵਾਦੀ ਅਤੇ ਧਰਮ ਨਿਰਪੱਖ ਸ਼ਬਦਾਂ ਦੀ ਸਮੀਖਿਆ ਕਰਨ ਦਾ ਉਸ ਦਾ ਸੱਦਾ ਬਾਬਾ ਸਾਹਿਬ ਅੰਬੇਡਕਰ ਦੇ ਨਿਆਂਪੂਰਨ, ਸਮਾਵੇਸ਼ੀ ਅਤੇ ਲੋਕਤੰਤਰੀ ਭਾਰਤ ਦੇ ਸੁਪਨੇ ਨੂੰ ਖਤਮ ਕਰਨ ਦੀ ਲੰਮੇ ਸਮੇਂ ਤੋਂ ਚੱਲੀਆ ਰਹੀ ਸਾਜ਼ਸ਼ ਦਾ ਹਿੱਸਾ ਹੈ। 

ਵਿਰੋਧੀ ਪਾਰਟੀ ਨੇ ਇਹ ਵੀ ਕਿਹਾ ਕਿ ਆਰ.ਐਸ.ਐਸ. ਦਾ ਸੁਝਾਅ ਸਾਡੇ ਸੰਵਿਧਾਨ ਦੀ ਆਤਮਾ ਉਤੇ ਜਾਣਬੁਝ ਕੇ ਹਮਲਾ ਹੈ। ਕਾਂਗਰਸ ਦਾ ਇਹ ਹਮਲਾ ਆਰ.ਐਸ.ਐਸ. ਵਲੋਂ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਸਮਾਜਵਾਦੀ ਅਤੇ ਧਰਮ ਨਿਰਪੱਖ ਸ਼ਬਦਾਂ ਦੀ ਸਮੀਖਿਆ ਕਰਨ ਦੀ ਮੰਗ ਕਰਨ ਦੇ ਇਕ ਦਿਨ ਬਾਅਦ ਆਇਆ ਹੈ। 

ਕਾਂਗਰਸ ਦੇ ਜਨਰਲ ਸਕੱਤਰ ਅਤੇ ਸੰਚਾਰ ਜੈਰਾਮ ਰਮੇਸ਼ ਨੇ ਕਿਹਾ ਕਿ ਆਰ.ਐਸ.ਐਸ. ਨੇ ਕਦੇ ਵੀ ਭਾਰਤ ਦੇ ਸੰਵਿਧਾਨ ਨੂੰ ਮਨਜ਼ੂਰ ਨਹੀਂ ਕੀਤਾ। ‘ਐਕਸ’ ’ਤੇ ਇਕ ਪੋਸਟ ’ਚ ਉਨ੍ਹਾਂ ਕਿਹਾ, ‘‘ਇਸ ਨੇ ਡਾ. ਅੰਬੇਡਕਰ, ਨਹਿਰੂ ਅਤੇ 30 ਨਵੰਬਰ, 1949 ਤੋਂ ਬਾਅਦ ਇਸ ਨੂੰ ਤਿਆਰ ਕਰਨ ਵਿਚ ਸ਼ਾਮਲ ਹੋਰਾਂ ਉਤੇ ਹਮਲਾ ਕੀਤਾ। ਆਰ.ਐਸ.ਐਸ. ਦੇ ਅਪਣੇ ਸ਼ਬਦਾਂ ’ਚ, ਸੰਵਿਧਾਨ ਮਨੂਸਮ੍ਰਿਤੀ ਤੋਂ ਪ੍ਰੇਰਿਤ ਨਹੀਂ ਸੀ।’’

ਜ਼ਿਕਰਯੋਗ ਹੈ ਕਿ ਆਰ.ਐਸ.ਐਸ. ਅਤੇ ਭਾਜਪਾ ਨੇ ਵਾਰ-ਵਾਰ ਨਵੇਂ ਸੰਵਿਧਾਨ ਦੀ ਮੰਗ ਕੀਤੀ ਹੈ।