ਰਾਹਤ : ਐਸ਼ਵਰਿਆ ਰਾਏ ਅਤੇ ਬੇਟੀ ਦੀ ਜਾਂਚ ਰੀਪੋਰਟ ਨੈਗੇਟਿਵ, ਹਸਪਤਾਲੋਂ ਮਿਲੀ ਛੁੱਟੀ!

ਏਜੰਸੀ

ਖ਼ਬਰਾਂ, ਰਾਸ਼ਟਰੀ

ਅਦਾਕਾਰ ਅਭਿਸ਼ੇਕ ਬੱਚਨ ਨੇ ਕੀਤੀ ਪੁਸ਼ਟੀ

Aishwarya Rai

ਮੁੰਬਈ : ਅਦਾਕਾਰਾ ਐਸ਼ਵਰਿਆ ਰਾਏ ਅਤੇ ਉਸ ਦੀ ਬੇਟੀ ਆਰਾਧਿਆ ਬੱਚਨ ਦੀ ਕੋਵਿਡ-19 ਦੀ ਜਾਂਚ ਰੀਪੋਰਟ ਸੋਮਵਾਰ ਨੂੰ ਨੈਗੇਟਿਵ ਆਈ ਅਤੇ ਦੋਹਾਂ ਨੂੰ ਸ਼ਹਿਰ ਦੇ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ। 46 ਸਾਲਾ ਅਦਾਕਾਰਾ ਦੇ ਪਤੀ ਅਤੇ ਅਦਾਕਾਰ ਅਭਿਸ਼ੇਕ ਬੱਚਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ।

ਅਭਿਸ਼ੇਕ ਅਤੇ ਉਸ ਦੇ ਪਿਤਾ ਅਮਿਤਾਭ ਬੱਚਨ ਇਸ ਮਾਰੂ ਬੀਮਾਰੀ ਦੀ ਲਪੇਟ ਵਿਚ ਆਉਣ ਮਗਰੋਂ ਹਾਲੇ ਹਸਪਤਾਲ ਵਿਚ ਹੀ ਜ਼ੇਰੇ ਇਲਾਜ ਹਨ। ਐਸ਼ਵਰਿਆ ਅਤੇ ਉਸ ਦੀ ਬੇਟੀ ਦੀ ਰੀਪੋਰਟ ਪਾਜ਼ੇਟਿਵ ਆਉਣ ਦੇ ਇਕ ਹਫ਼ਤੇ ਮਗਰੋਂ 17 ਜੁਲਾਈ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਸੀ।  ਇਕ ਹਫ਼ਤਾ ਉਹ ਘਰ ਵਿਚ ਹੀ ਜ਼ੇਰੇ ਇਲਾਜ ਸਨ। ਅਮਿਤਾਭ ਬੱਚਨ ਪਰਵਾਰ ਵਲੋਂ ਕਰੋਨਾ ਨੂੰ ਮਾਤ ਦੇਣ ਤੋਂ ਉਨ੍ਹਾਂ ਦੇ ਪ੍ਰਸੰਸਕਾ 'ਚ ਖ਼ੁਸ਼ੀ ਦੀ ਲਹਿਰ ਹੈ। ਇਸ ਨੂੰ ਇਕ ਸ਼ੁਭ ਸੰਕੇਤ ਵਜੋਂ ਵੀ ਵੇਖਿਆ ਜਾ ਰਿਹਾ ਹੈ।

ਕਾਬਲੇਗੌਰ ਹੈ ਕਿ ਪਿਛਲੇ ਦਿਨਾਂ ਦੌਰਾਨ ਦੇਸ਼ ਅੰਦਰ ਕਰੋਨਾ ਦੇ ਅੰਕੜੇ ਵਧਣ ਸਬੰਧੀ ਖ਼ਬਰਾਂ ਸਾਹਮਣੇ ਰਹੀਆਂ ਹਨ। ਸੋਮਵਾਰ ਨੂੰ ਵੀ 50 ਹਜ਼ਾਰ ਦੇ ਕਰੀਬ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸੇ ਦੌਰਾਨ ਠੀਕ ਹੋਏ ਮਰੀਜ਼ਾਂ ਦੇ ਅੰਕੜਿਆਂ ਵਿਚ ਵੀ ਸੁਧਾਰ ਦਰਜ ਕੀਤਾ ਗਿਆ ਹੈ। ਜਦਕਿ ਮੌਤਾਂ ਦੀ ਗਿਣਤੀ ਵੀ ਬਾਕੀ ਦੇਸ਼ਾਂ ਦੇ ਮੁਕਾਬਲੇ ਕਾਫ਼ੀ ਘੱਟ ਹੈ।

ਦੇਸ਼ ਅੰਦਰ ਜੋ ਅੰਕੜੇ ਸਾਹਮਣੇ ਆ ਰਹੇ ਹਨ, ਉਹ ਰੋਜ਼ਾਨਾ 5 ਲੱਖ ਟੈਸਟ ਹੋਣ ਪਿਛੇ ਹਨ।  ਸੂਤਰਾਂ ਮੁਤਾਬਕ ਆਉਂਦੇ ਦਿਨਾਂ 'ਚ ਸਰਕਾਰ ਦਾ ਟੀਚਾ ਰੋਜ਼ਾਨਾ 10 ਲੱਖ ਤਕ ਟੈਸਟ ਕਰਨ ਦਾ ਹੈ। ਰੋਜ਼ਾਨਾ ਟੈਸਟਾਂ ਦੀ ਗਿਣਤੀ ਵਧਣ ਦੀ ਸੂਰਤ 'ਚ ਕਰੋਨਾ ਕੇਸਾਂ ਦਾ ਵਧਣਾ ਵੀ ਤੈਅ ਮੰਨਿਆ ਜਾ ਰਿਹਾ ਹੈ। ਕਿਉਂਕਿ ਜਿੰਨੇ ਜ਼ਿਆਦਾ ਟੈਸਟ ਹੋਣਗੇ, ਉਨੇ ਹੀ ਜ਼ਿਆਦਾ ਮਾਮਲੇ ਸਾਹਮਣੇ ਆਉਣ ਦੀ ਸੰਭਾਵਨਾ ਹੈ। ਇਹ ਸਥਿਤੀ ਕਰੋਨਾ ਦਾ ਢੁਕਵਾਂ ਇਲਾਜ ਸਾਹਮਣੇ ਆਉਣ ਤਕ ਵੀ ਬਣੀ ਰਹਿ ਸਕਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।