ਚੁਣੀਆਂ ਹੋਈਆਂ ਸਰਕਾਰਾਂ ਨੂੰ ਸੁੱਟਣ ਦੀ ਕੋਸ਼ਿਸ਼ ਕਰ ਰਹੀ ਹੈ ਭਾਜਪਾ : ਪ੍ਰਿਯੰਕਾ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਸਥਾਨ 'ਚ ਸਿਆਸੀ ਸੰਕਟ ਦਰਮਿਆਨ ਕਾਂਗਰਸ ਵਲੋਂ ਲਗਾਤਾਰ ਭਾਜਪਾ 'ਤੇ ਗਹਿਲੋਤ ਸਰਕਾਰ ਨੂੰ ਅਸਥਿਰ ਕਰਨ ਦੇ ਦੋਸ਼

priyanka Gandhi

ਨਵੀਂ ਦਿੱਲੀ, 26 ਜੁਲਾਈ : ਰਾਜਸਥਾਨ 'ਚ ਸਿਆਸੀ ਸੰਕਟ ਦਰਮਿਆਨ ਕਾਂਗਰਸ ਵਲੋਂ ਲਗਾਤਾਰ ਭਾਜਪਾ 'ਤੇ ਗਹਿਲੋਤ ਸਰਕਾਰ ਨੂੰ ਅਸਥਿਰ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ। ਇਸ ਵਿਚ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਹੈ। ਪ੍ਰਿਯੰਕਾ ਨੇ ਟਵੀਟ ਕਰ ਕੇ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ ਹੈ।

ਪ੍ਰਿਯੰਕਾ ਨੇ ਕਿਹਾ,''ਸੰਕਟ ਦੇ ਸਮੇਂ ਲੀਡਰਸ਼ਿਪ ਦੀ ਪਛਾਣ ਹੁੰਦੀ ਹੈ। ਕੋਰੋਨਾ ਦੇ ਰਾਸ਼ਟਰੀ ਸੰਕਟ 'ਚ ਦੇਸ਼ ਨੂੰ ਜਨਹਿੱਤ 'ਚ ਕੰਮ ਕਰਨ ਵਾਲੀ ਲੀਡਰਸ਼ਿਪ ਦੀ ਜ਼ਰੂਰਤ ਹੈ। ਜੇਕਰ ਕੇਂਦਰ ਦੀ ਭਾਜਪਾ ਸਰਕਾਰ ਨੇ ਜਨਤਾ ਵਲੋਂ ਚੁਣੀਆਂ ਗਈਆਂ ਸਰਕਾਰਾਂ ਨੂੰ ਸੁੱਟਣ ਦੀ ਕੋਸ਼ਿਸ਼ ਕਰ ਕੇ ਆਪਣੀ ਮੰਸ਼ਾ ਅਤੇ ਅਪਣੇ ਚਰਿੱਤਰ ਨੂੰ ਸਾਫ਼ ਕਰ ਦਿਤਾ ਹੈ। ਜਨਤਾ ਜਵਾਬ ਦੇਵੇਗੀ।'' ਜ਼ਿਕਰਯੋਗ ਹੈ ਕਿ ਰਾਜਸਥਾਨ 'ਚ ਕਾਂਗਰਸ ਆਗੂ ਸਚਿਨ ਪਾਇਲਟ ਬਾਗ਼ੀ ਤੇਵਰ ਦਿਖਾ ਚੁਕੇ ਹਨ।         (ਏਜੰਸੀ)