ਲੱਦਾਖ਼ 'ਚ ਹਾਟ ਸਪਰਿੰਗ ਤੋਂ ਪਿੱਛੇ ਹਟੀ ਚੀਨੀ ਫ਼ੌਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਸਲ ਕੰਟਰੋਲ ਰੇਖਾ (ਐਲਏਸੀ) 'ਤੇ ਲਗਭਗ ਡੇਢ ਮਹੀਨੇ ਤੋਂ ਜਾਰੀ ਤਨਾਤਨੀ ਦੌਰਾਨ ਸੈਟੇਲਾਈਟ ਰਾਹੀਂ ਲਈ ਗਈ ਪੂਰਬੀ ਲੱਦਾਖ਼

Chinese troops retreat from Hot Spring in Ladakh

ਨਵੀਂ ਦਿੱਲੀ, 26 ਜੁਲਾਈ : ਅਸਲ ਕੰਟਰੋਲ ਰੇਖਾ (ਐਲਏਸੀ) 'ਤੇ ਲਗਭਗ ਡੇਢ ਮਹੀਨੇ ਤੋਂ ਜਾਰੀ ਤਨਾਤਨੀ ਦੌਰਾਨ ਸੈਟੇਲਾਈਟ ਰਾਹੀਂ ਲਈ ਗਈ ਪੂਰਬੀ ਲੱਦਾਖ਼ ਦੀ ਨਵੀਂ ਫ਼ੋਟੋ ਅਨੁਸਾਰ ਚੀਨ ਨੇ ਪੈਂਗੋਂਗ ਝੀਲ ਕੋਲ ਨਵਾਂ ਨਿਰਮਾਣ ਕੀਤਾ ਹੈ।ਗਲਵਾਨ ਵਾਦੀ 'ਚ 15 ਜੂਨ ਨੂੰ ਹੋਏ ਖ਼ੂਨੀ ਝੜਪ ਤੋਂ ਬਾਅਦ ਇਸ ਮਹੀਨੇ ਦੀ ਸ਼ੁਰੂਆਤ 'ਚ ਪੈਟਰੋਲਿੰਗ ਪੁਆਇੰਟ 14 ਤੋਂ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਪਿੱਛੇ ਹਟ ਗਈਆਂ ਸਨ। ਇਸ ਨਾਲ ਗਲਵਾਨ ਵਾਦੀ 'ਚ ਤਾਂ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਕਾਰ ਬਫਰ ਜ਼ੋਨ ਬਣ ਗਿਆ ਸੀ ਪਰ ਪੈਂਗੋਂਗ ਝੀਲ ਤੋਂ ਚੀਨ ਦੇ ਫ਼ੌਜੀ ਪਿਛੇ ਹਟਣ ਲਈ ਤਿਆਰ ਨਹੀਂ ਹਨ।

ਸੈਟੇਲਾਈਟ ਰਾਹੀਂ ਧਰਤੀ ਦੀ ਹਲਚਲ ਦੀ ਨਿਗਰਾਨੀ ਕਰਨ ਵਾਲੀ ਅਮਰੀਕੀ ਕੰਪਨੀ ਮੈਕਸਰ ਤੋਂ ਹਾਸਲ ਕੀਤੀ ਗਈ ਲੱਦਾਖ਼ ਦੀ 15 ਜੁਲਾਈ ਦੀਆਂ ਤਸਵੀਰਾਂ ਤੋਂ ਪਤਾ ਚਲਦਾ ਹੈ ਕਿ ਚੀਨ ਨੇ ਅਪਣਾ ਸਥਾਈ ਨਿਰਮਾਣ ਡੇਗ ਦਿਤਾ ਹੈ ਪਰ ਉਹ ਥੋੜ੍ਹੀ ਦੂਰੀ 'ਤੇ ਹੀ ਮਿੱਟੀ ਤੇ ਪੱਥਰ ਨਾਲ ਕੁੱਝ ਨਿਰਮਾਣ ਕਰਨ ਦੇ ਨਾਲ ਲਾਲ ਰੰਗ ਦੇ ਤਿਰਪਾਲ ਦੇ ਟੈਂਟ ਲਾਏ ਹਨ। ਇਨ੍ਹਾਂ ਟੈਂਟ ਵਲ ਚੀਨ ਵਲੋਂ ਰੇਲਜ਼ ਵੀ ਦਿਖਾਈ ਦੇ ਰਹੀਆਂ ਹਨ।

ਰੰਗ ਤੇ ਆਕਾਰ ਅਨੁਸਾਰ ਇਹ ਸਪੱਸ਼ਟ ਰੂਪ ਨਾਲ ਚੀਨ ਦੇ ਟੈਂਟ ਹਨ। ਚੀਨ ਦੀ ਫ਼ੌਜ ਚੌਕੋਰ ਟੈਂਟ ਲਗਾਉਂਦੀ ਹੈ ਜਦਕਿ ਭਾਰਤੀ ਫ਼ੌਜ ਇਗਲੂ ਵਲੋਂ ਗੋਲ ਟੈਂਟ ਲਗਾਉਂਦੀ ਹੈ। ਫ਼ੋਟੋ 'ਚ ਭਾਰਤ ਦੇ ਵੀ ਦੋ ਵੱਡੇ ਟੈਂਟ ਦਿਖਾਈ ਦੇ ਰਹੇ ਹਨ। ਉਨ੍ਹਾਂ ਦਾ ਉਪਰੀ ਹਿੱਸਾ ਸਫ਼ੇਦ ਤੇ ਹੇਠਲਾ ਹਿੱਸਾ ਹੈ। ਉਸੇ ਤਰ੍ਹਾਂ ਦੇ ਫ਼ਿੰਗਰ 4 ਵਲੋਂ ਪਹਾੜੀ 'ਤੇ ਵੀ ਚੀਨ ਦੇ ਟੈਂਟ ਦਿਖਾਈ ਦੇ ਰਹੇ ਹਨ।  (ਏਜੰਸੀ)