ਕਿਸਾਨ ਅੰਨਦਾਤਾ ਹੈ, ਭਾਜਪਾ ਉਨ੍ਹਾਂ ਪ੍ਰਤੀ ਵਫ਼ਾਦਾਰੀ ਦਿਖਾਵੇ: ਸੰਜੇ ਸਿੰਘ

ਏਜੰਸੀ

ਖ਼ਬਰਾਂ, ਰਾਸ਼ਟਰੀ

"ਕੁੱਤਾ ਵੀ ਜਿਸ ਦਾ ਖਾਂਦਾ ਹੈ ਉਸ ਪ੍ਰਤੀ ਵਫ਼ਾਦਾਰ ਰਹਿੰਦਾ ਹੈ। 

Sanjay Singh

ਬਾਲੀਆ - ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਅਤੇ ਪਾਰਟੀ ਦੀ ਉੱਤਰ ਪ੍ਰਦੇਸ਼ ਇਕਾਈ ਦੇ ਇੰਚਾਰਜ ਸੰਜੇ ਸਿੰਘ ਨੇ ਕਿਸਾਨਾਂ ਨੂੰ ‘ਮਾਵਾਲੀ’ ਕਹਿਣ ‘ਤੇ ਭਾਜਪਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਕਿਸਾਨ ਅੰਨਦਾਤਾ ਹੈ ਇਸ ਲਈ ਭਾਜਪਾ ਨੂੰ ਉਨ੍ਹਾਂ ਪ੍ਰਤੀ ਵਫ਼ਾਦਾਰੀ ਦਿਖਾਉਣੀ ਚਾਹੀਦੀ ਹੈ।

ਸੋਮਵਾਰ ਰਾਤ ਨੂੰ ਨਾਗਰਾ ਖੇਤਰ ਵਿਚ ‘ਆਪ’ ਦੇ ਪੱਛੜੇ ਵਰਗ ਹਿੱਸੇਦਾਰੀ ਦੀ ਕਾਨਫਰੰਸ ਦੇ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਘ ਨੇ ਕਿਹਾ, ‘‘ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਪਿਛਲੇ ਅੱਠ ਮਹੀਨਿਆਂ ਤੋਂ ਕਿਸਾਨ ਸੜਕਾਂ ‘ਤੇ ਹਨ ਅਤੇ ਅੰਦੋਲਨ ਕਰ ਰਹੇ ਹਨ, 500 ਤੋਂ ਵੱਧ ਕਿਸਾਨਾਂ ਦੀ ਮੌਤ ਵੀ ਹੋ ਗਈ ਹੈ, ਪਰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਿਚ ਰਾਜ ਮੰਤਰੀ ਮੀਨਾਕਸ਼ੀ ਲੇਖੀ ਕਿਸਾਨਾਂ ਨੂੰ ਮਵਾਲੀ ਕਹਿ ਰਹੀ ਹੈ। ਸੰਜੇ ਸਿੰਘ ਨੇ ਭਾਜਪਾ ਨੂੰ 'ਭਾਰਤੀ ਮਵਾਲੀ ਪਾਰਟੀ' ਕਰਾਰ ਦਿੰਦਿਆਂ ਕਿਹਾ, "ਕੁੱਤਾ ਵੀ ਜਿਸ ਦਾ ਖਾਂਦਾ ਹੈ ਉਸ ਪ੍ਰਤੀ ਵਫ਼ਾਦਾਰ ਰਹਿੰਦਾ ਹੈ। 

ਜਿਕਰਯੋਗ ਹੈ ਕਿ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਪਿਛਲੇ ਵੀਰਵਾਰ ਨੂੰ ਦਿੱਲੀ ਵਿਚ ਇੱਕ ਪ੍ਰੈਸ ਕਾਨਫਰੰਸ ਵਿਚ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਬਾਰੇ ਇਕ ਸਵਾਲ ਪੁੱਛੇ ਜਾਣ ‘ਤੇ ਕਿਹਾ ਸੀ, “ਉਹ ਕਿਸਾਨ ਨਹੀਂ ਹਨ, ਉਹ ਮਵਾਲੀ ਹਨ। ਉਹ ਸ਼ਾਜਿਸ਼ਕਰਤਾਵਾਂ ਦੇ ਹੱਥੀਂ ਚੜ੍ਹੇ ਹੋਏ ਕੁੱਝ ਲੋਕ ਹਨ, ਜੋ ਲਗਾਤਾਰ ਕਿਸਾਨਾਂ ਦੇ ਨਾਮ 'ਤੇ ਹਰਕਤਾਂ ਕਰ ਰਹੇ ਹਨ। ਇਸ ਸਭ ਦੀ ਜਾਂਚ ਹੋਣੀ ਚਾਹੀਦੀ ਹੈ।