ISC 12th Result :ਗੁਰਸਿੱਖ ਵਿਦਿਆਰਥੀ ਪ੍ਰਭਕੀਰਤ ਸਿੰਘ ਬਣਿਆ ਨੈਸ਼ਨਲ ਟੌਪਰ
99.75% ਨੰਬਰ ਲੈ ਕੇ ਕੀਤਾ ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ
ਕਾਨਪੁਰ ਦੇ ਰਹਿਣ ਵਾਲੇ ਹੋਣਹਾਰ ਵਿਦਿਆਰਥੀ ਪ੍ਰਭਕੀਰਤ ਸਿੰਘ ਨੇ ਹਿਸਾਬ, ਕੰਮਪਿਊਟਰ ਅਤੇ ਕਮਿਸਟਰੀ 'ਚੋਂ ਪ੍ਰਾਪਤ ਕੀਤੇ 100 ਵਿਚੋਂ 100 ਨੰਬਰ
ਕਾਨਪੁਰ : ISC ਵਲੋਂ ਐਲਾਨੇ ਨਤੀਜਿਆਂ ਵਿਚ ਗੁਰਸਿੱਖ ਵਿਦਿਆਰਥੀ ਨੇ ਵੱਡਾ ਨਾਮਣਾ ਖੱਟਿਆ ਹੈ। ਗੁਰਸਿੱਖ ਵਿਦਿਆਰਥੀ ਪ੍ਰਭਕੀਰਤ ਸਿੰਘ ਨੇ 99.75% ਨੰਬਰ ਹਾਸਲ ਕਰ ਕੇ ਪੂਰੇ ਭਾਰਤ ਵਿਚੋਂ ਨੈਸ਼ਨਲ ਪੱਧਰ ਦਾ ਰਿਕਾਰਡ ਕਾਇਮ ਕੀਤਾ ਹੈ। ਆਪਣੇ ਬੱਚੇ ਦੇ ਨੈਸ਼ਨਲ ਟੌਪਰ ਬਣਨ 'ਤੇ ਪਰਿਵਾਰ ਵਿਚ ਵੀ ਖੁਸ਼ੀ ਦੀ ਲਹਿਰ ਹੈ।
ਦੱਸ ਦੇਈਏ ਕਿ ਪ੍ਰਭਕੀਰਤ ਸਿੰਘ ਨੇ ਹਿਸਾਬ, ਕੰਮਪਿਊਟਰ ਅਤੇ ਕਮਿਸਟਰੀ ਵਿਸ਼ਿਆਂ 'ਚ 100 ਵਿਚੋਂ 100 ਨੰਬਰ ਹਾਸਲ ਕੀਤੇ ਹਨ ਜਦਕਿ ਅੰਗਰੇਜ਼ੀ ਵਿਚ 99 ਨੰਬਰ ਹਾਸਲ ਕੀਤੇ ਹਨ। ਪ੍ਰਭਕੀਰਤ ਸਿੰਘ ਕਾਨਪੁਰ ਦਾ ਰਹਿਣ ਵਾਲਾ ਹੈ ਅਤੇ ਚਿੰਟੈੱਲਸ ਸਕੂਲ ਦਾ ਵਿਦਿਆਰਥੀ ਹੈ। ਗੁਰਸਿੱਖ ਵਿਦਿਆਰਥੀ ਨੇ ਨਾ ਸਿਰਫ ਆਪਣੇ ਮਾਪਿਆਂ ਸਗੋਂ ਸਕੂਲ ਅਤੇ ਇਲਾਕੇ ਦਾ ਨਾਮ ਵੀ ਰੌਸ਼ਨ ਕੀਤਾ ਹੈ।
ਹੋਣਹਾਰ ਵਿਦਿਆਰਥੀ ਪ੍ਰਭਕੀਰਤ ਸਿੰਘ IIT ਮੁੰਬਈ ਤੋਂ ਪੜ੍ਹਾਈ ਕਰ ਕੇ ਇੰਜੀਨੀਅਰ ਬਣਨਾ ਚਾਹੁੰਦਾ ਹੈ। ਜ਼ਿਕਰਯੋਗ ਹੈ ਕਿ ਪ੍ਰਭਕੀਰਤ ਸਿੰਘ ਸਮੇਤ 10 ਬੱਚਿਆਂ ਨੇ ਟਾਪ ਕੀਤਾ ਹੈ ਜਿਨ੍ਹਾਂ ਵਿਚ 9 ਲੜਕੀਆਂ ਵੀ ਹਨ। ਪ੍ਰਭਕੀਰਤ ਸਿੰਘ ਦੀ ਇਸ ਉਪਲਭਦੀ 'ਤੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਹੈ।