ਮੰਦਭਾਗੀ ਖ਼ਬਰ: ਰੇਡ ਪਾਉਣ ਗਏ ਕਬੱਡੀ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਘਟਨਾ ਦਾ ਵੀਡੀਓ ਹੋਇਆ ਵਾਇਰਲ

photo

 

ਚੇਨੱਈ : ਤਾਮਿਲਨਾਡੂ ਦੇ ਪਨਰੂਤੀ ਕਸਬੇ ਨੇੜੇ ਮਨਾਦੀਕੁਪਮ ਪਿੰਡ ਵਿੱਚ ਕਬੱਡੀ ਮੈਚ ਦੌਰਾਨ ਇੱਕ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਦਰਦਨਾਕ ਮੌਤ ਹੋ ਗਈ। ਮ੍ਰਿਤਕ ਕਬੱਡੀ ਖਿਡਾਰੀ ਵਿਮਲਰਾਜ ਸਲੇਮ ਜ਼ਿਲ੍ਹੇ ਦੇ ਇੱਕ ਨਿੱਜੀ ਕਾਲਜ ਵਿੱਚ ਪੜ੍ਹਦਾ ਸੀ, ਜਿਸ ਦੀ ਉਮਰ 22 ਸਾਲ ਦੱਸੀ ਜਾ ਰਹੀ ਹੈ।

 

 

ਪਿੰਡ ਮਨਾਦੀਕੁਪਮ 'ਚ ਕਬੱਡੀ ਮੈਚ ਖੇਡਿਆ ਜਾ ਰਿਹਾ ਸੀ, ਜਿਸ 'ਚ ਜਦੋਂ ਇਹ ਖਿਡਾਰੀ ਵਿਰੋਧੀ ਟੀਮ ਦੇ ਪਾਲੇ 'ਚ ਰੇਡ ਕਰਨ ਲਈ ਪਹੁੰਚਿਆ ਤਾਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਘਟਨਾ ਨਾਲ ਜੁੜੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਜਦੋਂ ਕਬੱਡੀ ਖਿਡਾਰੀ ਵਿਮਲਰਾਜ ਵਿਰੋਧੀ ਟੀਮ ਦੇ ਪਾਲੇ ਵਿੱਚ ਰੇਡ ਪਾਉਣ ਗਿਆ ਤਾਂ ਵਿਰੋਧੀ ਟੀਮ ਦੇ ਖਿਡਾਰੀ ਨੇ ਉਸਨੂੰ ਫੜਨ ਦੀ ਕੋਸ਼ਿਸ਼ ਕੀਤੀ ਤੇ ਵਿਮਲ ਦੀ ਛਾਤੀ ਦੇ ਉਪਰ ਬੈਠ ਗਿਆ।

 

 

ਜਿਸ ਤੋਂ ਬਾਅਦ  ਮ੍ਰਿਤਕ ਖਿਡਾਰੀ ਉੱਠ ਨਹੀਂ ਸਕਿਆ। ਜਾਣਕਾਰੀ ਮੁਤਾਬਕ ਵਿਮਲਰਾਜ ਨੂੰ ਉਸੇ ਸਮੇਂ ਦਿਲ ਦਾ ਦੌਰਾ ਪਿਆ ਅਤੇ ਉਹ ਬੇਹੋਸ਼ ਹੋ ਗਿਆ। ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਸਾਰੇ ਖਿਡਾਰੀ ਵਿਮਲਰਾਜ ਨੂੰ ਚੁੱਕਣ ਲੱਗੇ। ਇਸ ਤੋਂ ਬਾਅਦ ਵਿਮਲਰਾਜ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ।ਹਸਪਤਾਲ ਵਿੱਚ ਡਾਕਟਰ ਨੇ ਵਿਮਲਰਾਜ ਨੂੰ ਮ੍ਰਿਤਕ ਐਲਾਨ ਦਿੱਤਾ। ਵਿਮਲਰਾਜ ਦੀ ਮੌਤ ਤੋਂ ਬਾਅਦ ਪੁਲਿਸ ਨੇ ਮਾਮਲੇ 'ਚ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਹ ਕਤਲ ਹੈ ਜਾਂ ਨਹੀਂ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।