“ਇਸ ਤੋਂ ਬਾਅਦ ਨਹੀਂ”: SC ਨੇ ED ਮੁਖੀ ਸੰਜੇ ਮਿਸ਼ਰਾ ਦਾ ਕਾਰਜਕਾਲ 15 ਸਤੰਬਰ ਤੱਕ ਵਧਾਉਣ ਦੀ ਦਿਤੀ ਇਜਾਜ਼ਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, “ਇਸ ਤੋਂ ਬਾਅਦ ਨਹੀਂ”

PHOTO

 

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਈਡੀ ਦੇ ਡਾਇਰੈਕਟਰ ਸੰਜੇ ਮਿਸ਼ਰਾ ਦਾ ਕਾਰਜਕਾਲ ਵਧਾਉਣ ਦੇ ਸਰਕਾਰ ਦੇ ਫੈਸਲੇ ਨੂੰ ਮਨਜ਼ੂਰੀ ਦੇ ਦਿਤੀ ਹੈ। ਸੰਜੇ ਮਿਸ਼ਰਾ 15-16 ਸਤੰਬਰ ਦੀ ਦਰਮਿਆਨੀ ਰਾਤ ਤੱਕ ਇਸ ਅਹੁਦੇ 'ਤੇ ਬਣੇ ਰਹਿਣਗੇ। ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਐਕਸਟੈਂਸ਼ਨ ਨਹੀਂ ਦਿਤੀ ਜਾਵੇਗੀ।

ਇਸ ਮੁੱਦੇ 'ਤੇ ਵੀਰਵਾਰ ਨੂੰ ਸੁਪਰੀਮ ਕੋਰਟ 'ਚ 3 ਜੱਜਾਂ ਦੀ ਬੈਂਚ 'ਚ ਸੁਣਵਾਈ ਹੋਈ। ਜਸਟਿਸ ਬੀਆਰ ਗਵਈ, ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਜੇ ਕਰੋਲ ਦੀ ਬੈਂਚ ਨੇ ਇਸ ਮੁੱਦੇ 'ਤੇ ਸੁਣਵਾਈ ਕੀਤੀ। ਜਸਟਿਸ ਬੀਆਰ ਗਵਈ ਨੇ ਪੁੱਛਿਆ ਕਿ ਕੀ ਇੰਨੇ ਵੱਡੇ ਅਦਾਰੇ ਵਿਚ ਸਿਰਫ਼ ਇੱਕ ਅਧਿਕਾਰੀ ਹੈ ਜੋ ਇੰਨੇ ਵੱਡੇ ਮੁੱਦੇ ਨੂੰ ਸੰਭਾਲ ਸਕਦਾ ਹੈ?

ਅਦਾਲਤ ਨੇ ਪੁੱਛਿਆ ਕਿ ਕੀ ਸਰਕਾਰ ਮੰਨਦੀ ਹੈ ਕਿ ਬਾਕੀ ਅਧਿਕਾਰੀ ਬਿਲਕੁਲ ਵੀ ਯੋਗ ਨਹੀਂ ਹਨ?-ਸੁਪਰੀਮ ਕੋਰਟ ਵਿਚ ਵੀ ਚੀਫ਼ ਜਸਟਿਸ ਇੱਕ ਤੋਂ ਬਾਅਦ ਇੱਕ ਆਉਂਦੇ ਹਨ।