Bangladeshi Youtuber News: ਬੰਗਲਾਦੇਸ਼ੀ ਯੂਟਿਊਬਰ ਨੇ ਦਿਖਾਇਆ 'ਗੈਰ-ਕਾਨੂੰਨੀ ਤਰੀਕੇ' ਨਾਲ ਭਾਰਤ 'ਚ ਦਾਖਲ ਹੋਣ ਦਾ ਰਸਤਾ
Bangladeshi Youtuber News: ਰਾਸ਼ਟਰੀ ਸੁਰੱਖਿਆ ਨੂੰ ਲੈ ਕੇ ਖੜ੍ਹੇ ਹੋਏ ਸਵਾਲ
Bangladeshi youtuber illegally enter india without passport : ਬੰਗਲਾਦੇਸ਼ ਬਣਨ ਤੋਂ ਬਾਅਦ ਭਾਰਤ ਵਿਚ ਹੋਣ ਵਾਲੀ ਘੁਸਪੈਠ ਇੱਕ ਵੱਡਾ ਮੁੱਦਾ ਰਿਹਾ ਹੈ। ਹੁਣ ਇੱਕ ਬੰਗਲਾਦੇਸ਼ੀ ਨੇ ਇੱਕ ਵੀਡੀਓ ਰਾਹੀਂ ਦੱਸਿਆ ਹੈ ਕਿ ਅਸਲ ਵਿੱਚ ਇਹ ਕਿੰਨਾ ਆਸਾਨ ਹੈ। ਇਸ ਵਿਅਕਤੀ ਨੇ ਆਪਣੀ ਵੀਡੀਓ ਵਿਚ ਪੂਰੀ ਲੋਕੇਸ਼ਨ ਰਿਕਾਰਡ ਕੀਤੀ ਹੈ ਅਤੇ ਉਹ ਸਾਰੇ ਰਸਤੇ ਦਿਖਾਏ ਹਨ ਜਿਨ੍ਹਾਂ ਰਾਹੀਂ ਕੋਈ ਵੀਜ਼ਾ, ਪਾਸਪੋਰਟ ਜਾਂ ਚੈੱਕ ਕੀਤੇ ਬਿਨਾਂ ਭਾਰਤ ਵਿਚ ਦਾਖਲ ਹੋ ਸਕਦੇ ਹੋ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸਰਹੱਦ 'ਤੇ ਕੋਈ ਵੀ ਜਵਾਨ ਨਜ਼ਰ ਨਹੀਂ ਆਇਆ।
ਬੰਗਲਾਦੇਸ਼ੀ ਯੂਟਿਊਬਰ ਨੇ ਆਪਣੇ ਇੱਕ ਦੋਸਤ ਦੇ ਨਾਲ ਮੇਘਾਲਿਆ ਸਰਹੱਦ ਤੋਂ ਭਾਰਤ ਵਿੱਚ ਦਾਖਲ ਹੋਣ ਦਾ ਰਸਤਾ ਦਿਖਾਇਆ। ਇਹ ਵਿਅਕਤੀ ਬੰਗਲਾਦੇਸ਼ ਵਿਚ ਆਪਣਾ ਪੂਰਾ ਟਿਕਾਣਾ ਵੀ ਦੱਸਦਾ ਹੈ, ਜਿਸ ਤੋਂ ਬਾਅਦ ਉਹ ਆਟੋ, ਬੱਸ ਅਤੇ ਕਿਸ਼ਤੀ ਰਾਹੀਂ ਭਾਰਤ ਦੇ ਬੰਗਲਾਦੇਸ਼ ਅਤੇ ਮੇਘਾਲਿਆ ਦੀ ਸਰਹੱਦ 'ਤੇ ਪਹੁੰਚ ਜਾਂਦਾ ਹੈ। ਇਸ ਤੋਂ ਬਾਅਦ, ਇਹ ਭਾਰਤ ਅਤੇ ਬੰਗਲਾਦੇਸ਼ ਦੀ ਇੱਕ ਸਾਂਝੀ ਸੀਲ ਦਾ ਵੇਰਵਾ ਵੀ ਦਿੰਦਾ ਹੈ, ਜਿੱਥੇ ਇੱਕ ਪਾਸੇ ਭਾਰਤ ਦੇ ਖੇਤਰ ਦੀ ਸੀਲ ਹੈ ਅਤੇ ਦੂਜੇ ਪਾਸੇ ਬੰਗਲਾਦੇਸ਼ ਦੇ ਖੇਤਰ ਦੀ ਸੀਲ ਹੈ।
ਇਸ ਤੋਂ ਬਾਅਦ ਇਹ ਯੂਟਿਊਬ ਉਸ ਵਾੜ ਨੂੰ ਵੀ ਦਿਖਾਉਂਦਾ ਹੈ ਜਿੱਥੋਂ ਭਾਰਤੀ ਸਰਹੱਦ ਸ਼ੁਰੂ ਹੁੰਦੀ ਹੈ। ਇਸ ਵਾੜ ਰਾਹੀਂ ਕੋਈ ਵੀ ਵਿਅਕਤੀ ਬਿਨਾਂ ਕਿਸੇ ਪਰੇਸ਼ਾਨੀ ਦੇ ਆਸਾਨੀ ਨਾਲ ਭਾਰਤ ਵਿੱਚ ਦਾਖਲ ਹੋ ਸਕਦਾ ਹੈ। ਇੱਥੇ ਸੀਮਾ ਸੁਰੱਖਿਆ ਬਲ ਦਾ ਕੋਈ ਜਵਾਨ ਦੂਰ ਤੱਕ ਨਜ਼ਰ ਨਹੀਂ ਆਇਆ।
ਇਹ ਯੂਟਿਊਬਰ ਕਈ ਅਜਿਹੇ ਲੂਪ ਹੋਲਾਂ ਬਾਰੇ ਦੱਸਦਾ ਹੈ ਜਿੱਥੋਂ ਦਿਨ ਵੇਲੇ ਵੀ ਭਾਰਤੀ ਸਰਹੱਦ ਵਿੱਚ ਆਸਾਨੀ ਨਾਲ ਦਾਖਲ ਹੋ ਸਕਦੇ ਹਾਂ। ਇਸ ਵਿਅਕਤੀ ਨੇ ਇਸ ਇਲਾਕੇ ਦੇ ਕਈ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹ ਦੱਸਦੇ ਹਨ ਕਿ ਲੋਕ ਅਕਸਰ ਇਨ੍ਹਾਂ ਰਸਤਿਆਂ ਰਾਹੀਂ ਭਾਰਤ ਜਾਂਦੇ ਹਨ, ਕਈ ਵਾਰ ਜਦੋਂ ਉਨ੍ਹਾਂ ਨੂੰ ਆਪਣੇ ਪਰਿਵਾਰ ਨੂੰ ਮਿਲਣਾ ਹੁੰਦਾ ਹੈ ਤਾਂ ਇਸੇ ਰਸਤੇ ਰਾਹੀਂ ਹੀ ਵਾਪਸ ਆਉਂਦੇ ਹਨ।
ਇਸ ਵੀਡੀਓ ਨੂੰ ਦੇਖ ਕੇ ਤੁਹਾਨੂੰ ਅੰਦਾਜ਼ਾ ਹੋ ਜਾਵੇਗਾ ਕਿ ਕਿਵੇਂ ਲੱਖਾਂ ਬੰਗਲਾਦੇਸ਼ੀ ਹੁਣ ਭਾਰਤ ਆ ਗਏ ਹਨ। ਇੱਥੇ ਆ ਕੇ ਉਨ੍ਹਾਂ ਨੇ ਆਪਣੇ ਘਰ ਬਣਾ ਲਏ ਹਨ। ਉਨ੍ਹਾਂ ਕੋਲ ਆਧਾਰ ਕਾਰਡ ਵੀ ਹਨ ਹੁਣ ਉਹ ਵੀ ਭਾਰਤ ਵਿੱਚ ਵੋਟ ਪਾ ਕੇ ਆਪਣੀ ਪਸੰਦ ਦੀ ਸਰਕਾਰ ਚੁਣਦੇ ਹਨ।