Jammu And Kashmir Encounter: ਜੰਮੂ-ਕਸ਼ਮੀਰ 'ਚ ਵੱਡਾ ਐਨਕਾਊਂਟਰ, ਅਤਿਵਾਦੀ ਕੀਤਾ ਢੇਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Jammu And Kashmir Encounter: ਮੇਜਰ ਸਮੇਤ 4 ਜਵਾਨ ਜ਼ਖ਼ਮੀ, ਇਕ ਜਵਾਨ ਹੋਇਆ ਸ਼ਹੀਦ

Jammu And Kashmir Encounter News in punjabi

Jammu And Kashmir Encounter  News in punjabi : ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਲਾਕੇ 'ਚ ਕਈ ਅਤਿਵਾਦੀ ਲੁਕੇ ਹੋਏ ਹਨ। ਜਵਾਨਾਂ ਨੇ ਇਕ ਅਤਿਵਾਦੀ ਨੂੰ ਢੇਰ ਕਰ ਦਿਤਾ ਹੈ। ਹੁਣ ਰੱਖਿਆ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਮੁਕਾਬਲੇ 'ਚ ਚਾਰ ਜਵਾਨ ਜ਼ਖ਼ਮੀ ਹੋਏ ਹਨ, ਜਿਨ੍ਹਾਂ 'ਚ ਇਕ ਮੇਜਰ ਰੈਂਕ ਦਾ ਅਧਿਕਾਰੀ ਵੀ ਸ਼ਾਮਲ ਹੈ। ਇੱਕ ਸਿਪਾਹੀ ਸ਼ਹੀਦ ਹੋ ਗਿਆ।

ਇਹ ਵੀ ਪੜ੍ਹੋ: Pakistan News: ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਲਈ ਖੁਸ਼ਖ਼ਬਰੀ, ਹੁਣ 126 ਦੇਸ਼ ਆਨਲਾਈਨ ਵੀਜ਼ਾ ਅਰਜ਼ੀ ਦਾਖਲ ਕਰ ਸਕਣਗੇ

ਮੁਕਾਬਲੇ ਨੂੰ ਲੈ ਕੇ ਭਾਰਤੀ ਫੌਜ ਦਾ ਬਿਆਨ ਵੀ ਆਇਆ ਹੈ। ਫੌਜ ਨੇ ਦੱਸਿਆ ਕਿ ਉੱਤਰੀ ਕਸ਼ਮੀਰ ਦੇ ਕੁਪਵਾੜਾ 'ਚ ਮਾਛਿਲ ਸੈਕਟਰ 'ਚ ਸਥਿਤ ਕਮਕਾਰੀ 'ਚ ਫਾਰਵਰਡ ਪੋਸਟ 'ਤੇ ਅਣਪਛਾਤੇ ਜਵਾਨਾਂ ਨਾਲ ਗੋਲੀਬਾਰੀ ਹੋਈ। ਫੌਜ ਮੁਤਾਬਕ ਇਸ ਗੋਲੀਬਾਰੀ 'ਚ ਇਕ ਪਾਕਿਸਤਾਨੀ ਮਾਰਿਆ ਗਿਆ ਹੈ, ਜਦਕਿ ਜ਼ਖ਼ਮੀ ਫੌਜੀਆਂ ਨੂੰ ਮੌਕੇ ਤੋਂ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।

ਇਹ ਵੀ ਪੜ੍ਹੋ: Farming News: ''ਘੱਟ ਮੀਂਹ, ਵਧਦਾ ਤਾਪਮਾਨ'' ਕਿਸਾਨਾਂ ਲਈ ਬਣਿਆ ਚਿੰਤਾ ਦਾ ਵਿਸ਼ਾ

ਸੁਰੱਖਿਆ ਬਲਾਂ ਨੂੰ ਪਹਿਲਾਂ ਹੀ ਕੁਪਵਾੜਾ 'ਚ ਅਤਿਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਫੌਜ ਪਿਛਲੇ ਕਈ ਦਿਨਾਂ ਤੋਂ ਇੱਥੇ ਅਤਿਵਾਦ ਵਿਰੋਧੀ ਮੁਹਿੰਮ ਚਲਾ ਰਹੀ ਹੈ।