ਤ੍ਰਿਪੁਰਾ: ‘ਮਨ ਕੀ ਬਾਤ’ ਦੌਰਾਨ ਹੋਏ ਹਮਲੇ ’ਚ ਭਾਜਪਾ ਦੇ ਕਈ ਵਰਕਰ ਜ਼ਖਮੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਗੱਡੀਆਂ ਨੂੰ ਲਾਈ ਅੱਗ, ਸਹਿਯੋਗੀ ਟਿਪਰਾ ਮੋਥਾ ’ਤੇ ਲੱਗੇ ਦੋਸ਼ 

Vehicles set on fire, charges against associate Tipra Motha

ਅਗਰਤਲਾ : ਤ੍ਰਿਪੁਰਾ ਦੇ ਖੋਵਾਈ ਜ਼ਿਲ੍ਹੇ ’ਚ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਸੁਣ ਰਹੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਰਕਰਾਂ ਉਤੇ ਹਮਲਾ ਹੋ ਗਿਆ, ਜਿਸ ’ਚ ਕਈ ਭਾਜਪਾ ਵਰਕਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦਸਿਆ ਕਿ ਹਮਲਾਵਰਾਂ ਨੇ ਭਾਜਪਾ ਮੈਂਬਰਾਂ ਦੇ ਤਿੰਨ ਗੱਡੀਆਂ ਅਤੇ 10 ਮੋਟਰਸਾਈਕਲਾਂ ਨੂੰ ਵੀ ਅੱਗ ਲਾ ਦਿਤੀ। 

ਇਹ ਘਟਨਾ ਚੰਪਾਹੋਵਰ ਥਾਣਾ ਖੇਤਰ ਦੇ ਦੂਰ-ਦੁਰਾਡੇ ਆਦਿਵਾਸੀ ਪਿੰਡ ਪੂਰਬਾ ਤਕਸਾਈਆ ’ਚ ਵਾਪਰੀ ਅਤੇ ਭਾਜਪਾ ਨੇ ਦੋਸ਼ ਲਾਇਆ ਕਿ ਹਮਲੇ ਪਿੱਛੇ ਉਸ ਦੀ ਸਹਿਯੋਗੀ ਪਾਰਟੀ ਟਿਪਰਾ ਮੋਥਾ ਦੇ ਮੈਂਬਰਾਂ ਦਾ ਹੱਥ ਹੈ। ਪ੍ਰਦਯੋਤ ਦੇਬਬਰਮਾ ਦੀ ਅਗਵਾਈ ਵਾਲੀ ਟਿਪਰਾ ਮੋਥਾ, ਜੋ ਰਾਜ ਵਿਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦਾ ਹਿੱਸਾ ਹੈ, ਨੇ ਇਸ ਘਟਨਾ ਵਿਚ ਅਪਣੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ, ਜਿਸ ਨਾਲ ਸੂਬੇ ਵਿਚ ਸਿਆਸੀ ਤੂਫਾਨ ਪੈਦਾ ਹੋ ਗਿਆ ਸੀ।