ਗੋਧਰਾ ਕਾਂਡ ਮਾਮਲੇ 'ਚ ਗੁਜਰਾਤ ਕੋਰਟ ਨੇ 2 ਨੂੰ ਦਿਤੀ ਉਮਰਕੈਦ ਦੀ ਸਜ਼ਾ, 3 ਬਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

2002 ਦੇ ਗੋਧਰਾ ਕਾਂਡ 'ਚ ਐਸਆਈਟੀ ਕੋਰਟ ਨੇ ਦੋ ਆਰੋਪੀਆਂ ਨੂੰ ਦੋਸ਼ੀ ਕਰਾਰ ਦਿਤਾ, ਜਦ ਕਿ ਤਿੰਨ ਨੂੰ ਬਰੀ ਕਰ ਦਿਤਾ ਹੈ। ਗੋਧਰਾ ਕਾਂਡ ਮਾਮਲੇ ਵਿਚ ਵਿਸ਼ੇਸ਼ ਅਦਾਲਤ ਨੇ...

Godhra train burning case

ਅਹਿਮਦਾਬਾਦ : 2002 ਦੇ ਗੋਧਰਾ ਕਾਂਡ 'ਚ ਐਸਆਈਟੀ ਕੋਰਟ ਨੇ ਦੋ ਆਰੋਪੀਆਂ ਨੂੰ ਦੋਸ਼ੀ ਕਰਾਰ ਦਿਤਾ, ਜਦ ਕਿ ਤਿੰਨ ਨੂੰ ਬਰੀ ਕਰ ਦਿਤਾ ਹੈ। ਗੋਧਰਾ ਕਾਂਡ ਮਾਮਲੇ ਵਿਚ ਵਿਸ਼ੇਸ਼ ਅਦਾਲਤ ਨੇ ਦੋ ਆਰੋਪੀਆਂ ਨੂੰ ਦੋਸ਼ੀ ਮੰਣਦੇ ਹੋਏ ਉਮਰਕੈਦ ਦੀ ਸਜ਼ਾ ਦੀ ਸਜ਼ਾ ਸੁਣਾਈ, ਜਦ ਕਿ ਤਿੰਨ ਨੂੰ ਨਿਰਦੋਸ਼ ਛੱਡ ਦਿਤਾ। ਸਾਬਰਮਤੀ ਜੇਲ੍ਹ ਦੀ ਵਿਸ਼ੇਸ਼ ਅਦਾਲਤ ਇਸ ਕਤਲ ਮਾਮਲੇ ਵਿਚ ਮੁੱਖ ਫੈਸਲਾ ਪਹਿਲਾਂ ਹੀ ਸੁਣਾ ਚੁਕੀ ਹੈ, ਜਿਸ ਵਿਚ 11 ਨੂੰ ਫ਼ਾਂਸੀ ਅਤੇ 20 ਨੂੰ ਉਮਰਕੈਦ ਦੀ ਸਜ਼ਾ ਦਿੱਤੀ ਗਈ ਸੀ। 

ਅਹਿਮਦਾਬਾਦ ਦੇ ਸਾਬਰਮਤੀ ਜੇਲ੍ਹ ਵਿਚ ਬਣਾਈ ਗਈ ਵਿਸ਼ੇਸ਼ ਅਦਾਲਤ ਵਿਚ 27 ਫਰਵਰੀ 2002 ਨੂੰ ਸਾਬਰਮਤੀ ਐਸ - 6 ਵਿਚ ਸਵਾਰ 59 ਲੋਕਾਂ ਨੂੰ ਜ਼ਿੰਦਾ ਸਾੜ ਦੇਣ ਦੇ ਮਾਮਲੇ ਦੀ ਸੁਣਵਾਈ ਚੱਲ ਰਹੀ ਹੈ। ਵਿਸ਼ੇਸ਼ ਜੱਜ ਐਚਸੀ ਵੋਹਰਾ ਨੇ ਫਾਰੁਖ ਭਾਣਾ ਅਤੇ ਇਮਰਾਨ ਸ਼ੇਰੁ ਨੂੰ ਦੋਸ਼ੀ ਮੰਣਦੇ ਹੋਏ ਉਮਰਕੈਦ ਸਜ਼ਾ ਸੁਣਾਈ ਜਦ ਕਿ ਹੁਸੈਨ ਸੁਲੇਮਾਨ ਮੋਹਨ, ਕਸਮ ਭਾਮਦੀ ਅਤੇ ਫਾਰੁਖ ਧਤੀਆ ਨੂੰ ਨਿਰਦੋਸ਼ ਛੱਡ ਦਿਤਾ। ਲਗਭੱਗ ਦੋ ਸਾਲ ਪਹਿਲਾਂ ਸੁਲੇਮਾਨ ਮੋਹਨ ਨੂੰ ਮੱਧ ਪ੍ਰਦੇਸ਼ ਦੇ ਝਾਬੁਆ ਤੋਂ ਫੜ੍ਹਿਆ ਗਿਆ ਸੀ, ਜਦ ਕਿ ਹੋਰ ਨੂੰ ਗੁਜਰਾਤ ਦੇ ਦਾਹੋਦ ਰੇਲਵੇ ਸਟੇਸ਼ਨ 'ਤੇ ਧਰ ਦਬੋਚਿਆ ਸੀ। 

ਗੋਧਰਾ ਕਾਂਡ ਦੀ ਸੁਣਵਾਈ ਕਰ ਰਹੇ ਵਿਸ਼ੇਸ਼ ਜੱਜ ਨੇ ਸਾਲ 2011 ਵਿਚ ਗੋਧਰਾ ਕਤਲਕਾਂਡ 'ਤੇ ਮੁੱਖ ਫੈਸਲਾ ਸੁਣਾਉਂਦੇ ਹੋਏ 31 ਨੂੰ ਦੋਸ਼ੀ ਕਰਾਰ ਦਿਤਾ ਸੀ, ਜਿਨ੍ਹਾਂ ਵਿਚੋਂ 11 ਨੂੰ ਮੌਤ ਦੀ ਸਜ਼ਾ ਅਤੇ 20 ਨੂੰ ਉਮਰਕੈਦ ਦੀ ਸਜ਼ਾ ਸੁਣਾਈ ਜਦ ਕਿ 63 ਨੂੰ ਸਬੂਤ ਅਤੇ ਗਵਾਹ ਦੀ ਗੈਰਹਾਜ਼ਰੀ ਵਿੱਚ ਬਰੀ ਕਰ ਦਿੱਤਾ ਗਿਆ ਸੀ। ਹਾਲਾਂਕਿ ਅਕਤੂਬਰ 2017 ਵਿਚ ਹਾਈਕੋਰਟ ਜੱਜ ਅਨੰਤ ਦਵੇ ਅਤੇ ਜੀਆਰ ਉਧਵਾਨੀ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਪਲਟਦੇ ਹੋਏ 11 ਲੋਕਾਂ ਦੀ ਮੌਤ ਦੀ ਸਜ਼ਾ ਨੂੰ ਸਖ਼ਤ ਉਮਰਕੈਦ ਸਜ਼ਾ ਵਿਚ ਬਦਲ ਦਿਤਾ ਸੀ। 

ਧਿਆਨ ਯੋਗ ਹੈ ਕਿ 27 ਫਰਵਰੀ 2002 ਨੂੰ ਗੁਜਰਾਤ ਦੇ ਗੋਧਰਾ ਵਿਚ ਸਵੇਰੇ ਜਿਵੇਂ ਹੀ ਸਾਬਰਮਤੀ ਐਕਸਪ੍ਰੈਸ ਗੋਧਰਾ ਰੇਲਵੇ ਸਟੇਸ਼ਨ ਦੇ ਕੋਲ ਪਹੁੰਚੀ। ਇਸ ਦੇ ਇਕ ਕੋਚ 'ਚ ਅੱਗ ਲੱਗ ਗਈ, ਕੋਚ ਵਿਚ ਮੌਜੂਦ ਯਾਤਰੀ ਅੱਗ ਦੀ ਚਪੇਟ ਵਿਚ ਆ ਗਏ।  ਇਹਨਾਂ ਵਿਚੋਂ ਜ਼ਿਆਦਾਤਰ ਉਹ ਕਾਰਸੇਵਕ ਸਨ, ਜੋ ਰਾਮ ਮੰਦਿਰ ਅੰਦੋਲਨ ਦੇ ਤਹਿਤ ਅਯੁਧਿਯਾ ਵਿਚ ਇਕ ਪ੍ਰੋਗ੍ਰਾਮ ਤੋਂ ਪਰਤ ਰਹੇ ਸਨ। ਅੱਗ ਨਾਲ ਝੁਲਸ ਕੇ 59 ਕਾਰਸੇਵਕਾਂ ਦੀ ਮੌਤ ਹੋ ਗਈ।