ਜਦੋਂ ਫੋਰਬਸ ਨੇ ਮਾਇਆਵਤੀ ਨੂੰ ਦੁਨੀਆਂ ਦੀਆਂ 100 ਸ਼ਕਤੀਸ਼ਾਲੀ ਔਰਤਾਂ ਵਿਚ ਕੀਤਾ ਸੀ ਸ਼ਾਮਲ
2008: ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਨੂੰ ਅੰਤਰਰਾਸ਼ਟਰੀ ਮੈਗਜ਼ੀਨ ਫੋਰਬਸ ਦੁਆਰਾ ਦੁਨੀਆ ਦੀਆਂ 100 ਸ਼ਕਤੀਸ਼ਾਲੀ ਔਰਤਾਂ ਵਿਚ ਸ਼ਾਮਲ ਕੀਤਾ ਗਿਆ ਸੀ।
ਨਵੀਂ ਦਿੱਲੀ - ਸਾਲ ਦੇ ਅੱਠਵੇਂ ਮਹੀਨੇ ਦੇ 28 ਵੇਂ ਦਿਨ ਨੂੰ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਹਮੇਸ਼ਾ ਯਾਦ ਰੱਕੇਗੀ ਕਿਉਂਕਿ ਅੱਜ ਦੁਨੀਆਂ ਦੇ ਸਭ ਤੋਂ ਵੱਕਾਰੀ ਰਸਾਲਿਆਂ ਵਿਚੋਂ ਇੱਕ ਫੋਰਬਸ ਨੇ ਉਨ੍ਹਾਂ ਨੂੰ ਵਿਸ਼ਵ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਹੈ।
ਅੱਜ ਵਿਸ਼ਵ ਦੇ ਇਤਿਹਾਸ ਵਿਚ ਦਰਜ ਹੋਰ ਮਹੱਤਵਪੂਰਨ ਘਟਨਾਵਾਂ ਦੇ ਲੜੀਵਾਰ ਵੇਰਵੇ ਇਸ ਪ੍ਰਕਾਰ ਹਨ: -
ਇਹ ਵੀ ਪੜ੍ਹੋ - ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ 'ਤੇ ਭੜਕੇ ਰਾਹੁਲ ਗਾਂਧੀ, ‘ਖੇਤ ਨੂੰ ਰੇਤ ਨਹੀਂ ਹੋਣ ਦੇਵਾਂਗੇ'
1600: ਮੁਗਲਾਂ ਨੇ ਅਹਿਮਦਨਗਰ ਉੱਤੇ ਕਬਜ਼ਾ ਕੀਤਾ ਸੀ।
1845: ਮਸ਼ਹੂਰ ਮੈਗਜ਼ੀਨ 'ਸਾਇੰਟਿਫਿਕ ਅਮਰੀਕਨ' ਦਾ ਪਹਿਲਾ ਐਡੀਸ਼ਨ ਛਪਿਆ।
1858: ਉਗਲੀਆਂ ਦੇ ਨਿਸਾਨ ਨੂੰ ਪਹਿਚਾਣ ਬਣਾਉਣ ਵਾਲੇ ਬ੍ਰਿਟੇਨ ਦੇ ਵਿਲੀਅਮ ਜੇਮਜ਼ ਹਰਸ਼ਲ ਦਾ ਜਨਮ
1896: ਮਸ਼ਹੂਰ ਉਰਦੂ ਕਵੀ ਫ਼ਿਰਾਕ ਗੋਰਖਪੁਰੀ ਦਾ ਜਨਮ।
1904: ਕਲਕੱਤਾ ਤੋਂ ਬੈਰਕਪੁਰ ਤੱਕ ਪਹਿਲੀ ਕਾਰ ਰੈਲੀ ਦਾ ਆਯੋਜਨ ਕੀਤਾ।
1914: ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋਇਆ
1916: ਇਟਲੀ ਨੇ ਪਹਿਲੇ ਵਿਸ਼ਵ ਯੁੱਧ ਵਿਚ ਜਰਮਨੀ ਦੇ ਵਿਰੁੱਧ ਜੰਗ ਦਾ ਐਲਾਨ ਕੀਤਾ।
1922: ਜਾਪਾਨ ਸਾਇਬੇਰੀਆ ਤੋਂ ਆਪਣੀਆਂ ਫੌਜਾਂ ਵਾਪਸ ਬੁਲਾਉਣ ਲਈ ਸਹਿਮਤ ਹੋਇਆ
1924: ਜਾਰਜੀਆ ਵਿਚ ਸੋਵੀਅਤ ਯੂਨੀਅਨ ਦੇ ਵਿਰੁੱਧ ਇੱਕ ਅਸਫਲ ਵਿਦਰੋਹ ਵਿਚ ਹਜ਼ਾਰਾਂ ਲੋਕਾਂ ਦੀ ਮੌਤ ਹੋਈ।
1956: ਇੰਗਲੈਂਡ ਨੇ ਕ੍ਰਿਕਟ ਵਿਚ ਆਸਟ੍ਰੇਲੀਆ ਨੂੰ ਹਰਾ ਕੇ ਐਸ਼ੇਜ਼ ਸੀਰੀਜ਼ 'ਤੇ ਕਬਜ਼ਾ ਕੀਤਾ।
1972: ਜਨਰਲ ਬੀਮਾ ਕਾਰੋਬਾਰ ਰਾਸ਼ਟਰੀਕਰਨ ਬਿੱਲ ਪਾਸ ਹੋਇਆ।
1984: ਸੋਵੀਅਤ ਯੂਨੀਅਨ ਨੇ ਭੂਮੀਗਤ ਪ੍ਰਮਾਣੂ ਪ੍ਰੀਖਣ ਕੀਤਾ।
ਇਹ ਵੀ ਪੜ੍ਹੋ - ਅਰਵਿੰਦ ਕੇਜਰੀਵਾਲ ਨੂੰ ਮਿਲੇ ਸੋਨੂੰ ਸੂਦ, 'ਦੇਸ਼ ਦੇ ਮੈਂਟਰਸ' ਪ੍ਰੋਗਰਾਮ ਲਈ ਬਣੇ ਬਰੈਂਡ ਅੰਬੈਸਡਰ
1986: ਭਾਗਿਆਸ਼੍ਰੀ ਸਾਥੇ ਸ਼ਤਰੰਜ ਵਿਚ ਗ੍ਰੈਂਡਮਾਸਟਰ ਬਣਨ ਵਾਲੀ ਭਾਰਤ ਦੀ ਪਹਿਲੀ ਔਰਤ ਬਣੀ।
1990: ਇਰਾਕ ਨੇ ਕੁਵੈਤ ਨੂੰ ਆਪਣਾ 19 ਵਾਂ ਸੂਬਾ ਐਲਾਨਿਆ।
1992: ਸ਼੍ਰੀਲੰਕਾ ਦੇ ਮੁਥੱਈਆ ਮੁਰਲੀਧਰਨ ਨੇ ਆਸਟ੍ਰੇਲੀਆ ਦੇ ਖਿਲਾਫ ਟੈਸਟ ਡੈਬਿ ਕੀਤਾ।
1996: ਇੰਗਲੈਂਡ ਦੇ ਪ੍ਰਿੰਸ ਚਾਰਲਸ ਅਤੇ ਉਸ ਦੀ ਪਤਨੀ ਡਾਇਨਾ ਨੇ ਰਸਮੀ ਤੌਰ ਤੇ ਤਲਾਕ ਲੈ ਲਿਆ।
1999: ਮੇਜਰ ਸਮੀਰ ਕੋਤਵਾਲ ਅਸਾਮ ਵਿੱਚ ਅਤਿਵਾਦੀਆਂ ਦੇ ਇੱਕ ਸਮੂਹ ਨਾਲ ਹੋਏ ਮੁਕਾਬਲੇ ਵਿਚ ਸ਼ਹੀਦ ਹੋਏ।
2008: ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਨੂੰ ਅੰਤਰਰਾਸ਼ਟਰੀ ਮੈਗਜ਼ੀਨ ਫੋਰਬਸ ਦੁਆਰਾ ਦੁਨੀਆ ਦੀਆਂ 100 ਸ਼ਕਤੀਸ਼ਾਲੀ ਔਰਤਾਂ ਵਿਚ ਸ਼ਾਮਲ ਕੀਤਾ ਗਿਆ ਸੀ।
2018: ਭਾਰਤ ਦੇ ਮਨਜੀਤ ਸਿੰਘ ਨੇ ਜਕਾਰਤਾ ਏਸ਼ੀਆਈ ਖੇਡਾਂ ਵਿਚ ਪੁਰਸ਼ਾਂ ਦੀ 800 ਮੀਟਰ ਦੌੜ ਵਿਚ ਸੋਨ ਤਗਮਾ ਜਿੱਤਿਆ।