ਸਰਕਾਰੀ ਇੰਜੀਨੀਅਰ ਦੇ ਘਰ ਵਿਜੀਲੈਂਸ ਦੀ ਰੇਡ, ਮਿਲਿਆ ਕਰੋੜਾਂ ਦਾ ਖ਼ਜ਼ਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨੋਟ ਗਿਣਦੇ ਗਿਣਦੇ ਥੱਕੇ ਅਧਿਕਾਰੀ

Vigilance raid at the government engineer's house

 

ਪਟਨਾ : ਬਿਹਾਰ 'ਚ ਵਿਜੀਲੈਂਸ ਟੀਮ ਨੇ ਸ਼ਨੀਵਾਰ ਨੂੰ ਦਿਹਾਤੀ ਨਿਰਮਾਣ ਵਿਭਾਗ ਦੇ ਕਿਸ਼ਨਗੰਜ ਡਿਵੀਜ਼ਨ ਦੇ ਕਾਰਜਕਾਰੀ ਇੰਜੀਨੀਅਰ ਸੰਜੇ ਕੁਮਾਰ ਰਾਏ ਦੇ ਠਿਕਾਣਿਆ 'ਤੇ ਛਾਪਾ ਮਾਰਿਆ। ਜਾਣਕਾਰੀ ਮੁਤਾਬਕ ਇਹ ਛਾਪੇਮਾਰੀ ਕਿਸ਼ਨਗੰਜ ਅਤੇ ਪਟਨਾ ਸਥਿਤ ਟਿਕਾਣਿਆਂ 'ਤੇ ਕੀਤੀ ਗਈ ਹੈ।

 

 

ਦੱਸਿਆ ਜਾ ਰਿਹਾ ਹੈ ਕਿ ਜਦੋਂ ਟੀਮ ਛਾਪੇਮਾਰੀ ਕਰਨ ਕਿਸ਼ਨਗੰਜ ਪਹੁੰਚੀ ਤਾਂ ਪਤਾ ਲੱਗਾ ਕਿ ਇਹ ਭ੍ਰਿਸ਼ਟ ਇੰਜੀਨੀਅਰ ਆਪਣੇ ਜੂਨੀਅਰ ਇੰਜੀਨੀਅਰ ਅਤੇ ਕੈਸ਼ੀਅਰ ਨਾਲ ਰਿਸ਼ਵਤ ਦੇ ਪੈਸੇ ਰੱਖਦਾ ਹੈ। ਇਸ ਤੋਂ ਬਾਅਦ ਜਾਂਚ ਟੀਮ ਨੇ ਇਨ੍ਹਾਂ ਲੋਕਾਂ  ਦੇ ਠਿਕਾਣਿਆ 'ਤੇ ਵੀ ਛਾਪੇਮਾਰੀ ਕੀਤੀ। ਕਿਸ਼ਨਗੰਜ ਤੋਂ 3 ਕਰੋੜ ਤੋਂ ਵੱਧ ਦੀ ਨਕਦੀ ਅਤੇ ਗਹਿਣੇ ਬਰਾਮਦ ਹੋਏ ਹਨ। ਇਸ ਦੇ ਨਾਲ ਹੀ ਕਾਰਜਕਾਰੀ ਇੰਜੀਨੀਅਰ ਸੰਜੇ ਕੁਮਾਰ ਰਾਏ ਦੇ ਪਟਨਾ ਸਥਿਤ ਘਰ ਦੀ ਤਲਾਸ਼ੀ ਦੌਰਾਨ ਕਰੀਬ 1 ਕਰੋੜ ਰੁਪਏ ਦੀ ਨਕਦੀ ਮਿਲੀ ਹੈ। 

 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬਿਹਾਰ ਵਿੱਚ ਸੀਬੀਆਈ ਅਤੇ ਈਡੀ ਨੇ ਛਾਪੇਮਾਰੀ ਕੀਤੀ ਸੀ। ਜਾਂਚ ਏਜੰਸੀਆਂ ਨੇ ਬੁੱਧਵਾਰ ਨੂੰ ਬਿਹਾਰ ਤੋਂ ਝਾਰਖੰਡ ਤੱਕ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਇਹ ਛਾਪੇ ਜ਼ਮੀਨ ਅਦਲਾ-ਬਦਲੀ ਮਾਮਲੇ 'ਚ ਚਾਰ ਰਾਸ਼ਟਰੀ ਜਨਤਾ ਦਲ ਦੇ ਨੇਤਾਵਾਂ ਦੇ ਟਿਕਾਣਿਆਂ 'ਤੇ ਮਾਰੇ ਗਏ ਸਨ। ਬਿਹਾਰ ਵਿੱਚ ਫਲੋਰ ਟੈਸਟ ਤੋਂ ਪਹਿਲਾਂ, ਸੀਬੀਆਈ ਦੀ ਟੀਮ ਨੇ ਰਾਸ਼ਟਰੀ ਜਨਤਾ ਦਲ ਦੇ ਖਜ਼ਾਨਚੀ ਅਤੇ ਐਮਐਲਸੀ ਸੁਨੀਲ ਸਿੰਘ, ਸਾਬਕਾ ਐਮਐਲਸੀ ਸੁਬੋਧ ਰਾਏ, ਰਾਜ ਸਭਾ ਸੰਸਦ ਫਯਾਜ਼ ਅਹਿਮਦ ਅਤੇ ਰਾਜ ਸਭਾ ਸੰਸਦ ਅਸ਼ਫਾਕ ਕਰੀਮ ਦੇ ਘਰ ਛਾਪੇਮਾਰੀ ਕੀਤੀ ਸੀ।